''ਕ੍ਰਿਕਟ ਦੇ ਭਗਵਾਨ'' ਸਚਿਨ ਤੇਂਦੁਲਕਰ ਨੇ ਕਿਹਾ- ਇਸ ਫੀਲਡ ''ਚ ਨਹੀਂ ਸਨ ਮਾਹਰ!

Friday, Sep 08, 2017 - 12:38 PM (IST)

''ਕ੍ਰਿਕਟ ਦੇ ਭਗਵਾਨ'' ਸਚਿਨ ਤੇਂਦੁਲਕਰ ਨੇ ਕਿਹਾ- ਇਸ ਫੀਲਡ ''ਚ ਨਹੀਂ ਸਨ ਮਾਹਰ!

ਮੁੰਬਈ— ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਤੇਂਦੁਲਕਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ, ''ਮੈਂ ਇਸ ਫੀਲਡ ਵਿਚ ਕਦੇ ਵਧੀਆ ਸਕੋਰਰ ਨਹੀਂ ਰਿਹਾ।'' ਮਾਸਟਰ ਬਲਾਸਟਰ ਦੀ ਇਸ ਤਸਵੀਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਉੱਤੇ ਬਹੁਤ ਸਾਰੇ ਲਾਈਕਸ ਵੀ ਆ ਰਹੇ ਹਨ। ਇਸਦੇ ਇਲਾਵਾ ਕਰੀਬ ਦੋ ਹਜ਼ਾਰ ਲੋਕਾਂ ਨੇ ਤੇਂਦੁਲਕਰ ਦੀ ਤਸਵੀਰ ਨੂੰ ਰੀ-ਟਵੀਟ ਕੀਤਾ ਹੈ। 678 ਲੋਕਾਂ ਨੇ ਇਸ ਉੱਤੇ ਰੀ-ਪਲਾਈ ਕਰਕੇ ਸਚਿਨ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ ਹਨ।


ਤੇਂਦੁਲਕਰ ਇਸ ਤਸਵੀਰ ਵਿਚ ਚਾਰ-ਪੰਜ ਸਾਲ ਦੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਹੱਥ ਵਿਚ ਇਕ ਕਿਤਾਬ ਵੀ ਹੈ। ਸਚਿਨ ਦੀ ਕਿਤਾਬ ਪੜ੍ਹਦੇ ਹੋਏ ਇਹ ਤਸਵੀਰ ਪਹਿਲੀ ਵਾਰ ਸਾਹਮਣੇ ਆਈ ਹੈ। ਯੂਜ਼ਰਸ ਦਾ ਮੰਨਣਾ ਹੈ ਕਿ ਜੇਕਰ ਸਚਿਨ ਪੜ੍ਹਾਈ ਵਿਚ ਚੰਗੇ ਹੁੰਦੇ ਤਾਂ ਦੁਨੀਆ ਕੌਮਾਂਤਰੀ ਕ੍ਰਿਕਟ ਵਿਚ ਸੈਂਕੜਿਆਂ ਦਾ ਸੈਂਕੜਾ ਨਹੀਂ ਵੇਖ ਪਾਉਂਦੀ। ਕੁਝ ਯੂਜ਼ਰਸ ਨੇ ਭਗਵਾਨ ਦਾ ਧੰਨਵਾਦ ਅਦਾ ਕੀਤਾ ਹੈ ਕਿ ਸਚਿਨ ਪੜ੍ਹਾਈ ਵਿਚ ਅੱਵਲ ਨਹੀਂ ਸਨ। ਇਸੇ ਤਰ੍ਹਾਂ ਨਾਲ ਕਈ ਲੋਕਾਂ ਨੇ ਸਚਿਨ ਦੀ ਤਾਰੀਫ ਕੀਤੀ ਹੈ ਅਤੇ ਕ੍ਰਿਕਟ ਜਗਤ ਵਿਚ ਉਨ੍ਹਾਂ ਨੂੰ ਮਿਸ ਕਰਨ ਦੀ ਗੱਲ ਕਹੀ ਹੈ।


Related News