RCB vs KKR : ਬੈਂਗਲੁਰੂ ਨੇ ਕੋਲਕਾਤਾ ਨੂੰ 38 ਦੌੜਾਂ ਨਾਲ ਹਰਾਇਆ
Sunday, Apr 18, 2021 - 07:16 PM (IST)
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੀਜ਼ਨ ਦੇ ਹੋਣ ਵਾਲੇ 10ਵੇਂ ਮੈਚ ’ਚ ਅੱਜ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 204 ਦੌੜਾਂ ਬਣਾ ਕੇ ਕੋਲਕਾਤਾ ਨੂੰ 205 ਦੌੜਾਂ ਟੀਚਾ ਦਿੱਤਾ। ਕੋਲਕਾਤਾ ਦੀ ਟੀਮ ਨਿਰਧਾਰਤ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 166 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਕੋਲਕਾਤਾ 38 ਦੌੜਾਂ ਨਾਲ ਹਾਰ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਸ਼ੁੱਭਮਨ ਗਿੱਲ 21 ਦੌੜਾਂ ਦੇ ਨਿੱਜੀ ਸਕੋਰ ’ਤੇ ਜੈਮੀਸਨ ਦੀ ਗੇਂਦ ’ਤੇ ਕ੍ਰਿਸ਼ਚੀਅਨ ਨੂੰ ਕੈਚ ਦੇ ਕੇ ਆਊਟ ਹੋ ਗਏ। ਇਸ ਤੋਂ ਬਾਅਦ ਰਾਹੁਲ ਤ੍ਰਿਪਾਠੀ 20 ਗੇਂਦਾਂ ’ਚ 5 ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾ ਕੇ ਵਾਸ਼ਿੰਗਟਨ ਸੁੰਦਰ ਦੀ ਗੇਂਦ ’ਤੇ ਸਿਰਾਜ ਦਾ ਸ਼ਿਕਾਰ ਬਣੇ। ਕੋਲਕਾਤਾ ਦੇ ਸਲਾਮੀ ਬੱਲੇਬਾਜ਼ ਨਿਤੀਸ਼ ਰਾਣਾ 18 ਦੌੜਾਂ ਦੇ ਨਿੱਜੀ ਸਕੋਰ ’ਤੇ ਚਾਹਲ ਦੀ ਗੇਂਦ ’ਤੇ ਦੇਵਦੱਤ ਪਡੀਕੱਲ ਨੂੰ ਕੈਚ ਫੜਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਵੀ ਕੁਝ ਕਮਾਲ ਨਾ ਕਰ ਸਕੇ ਤੇ 2 ਦੌੜਾਂ ਦੇ ਨਿੱਜੀ ਸਕੋਰ ’ਤੇ ਚਾਹਲ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋ ਗਏ। ਕੋਲਕਾਤਾ ਦੇ ਕਪਤਾਨ ਇਓਨ ਮੋਰਗਨ 29 ਦੌੜਾਂ ਦੇ ਨਿੱਜੀ ਸਕੋਰ ’ਤੇ ਹਰਸ਼ਲ ਪਟੇਲ ਦੀ ਗੇਂਦ ’ਤੇ ਕੋਹਲੀ ਨੂੰ ਕੈਚ ਦੇ ਕੇ ਆਊਟ ਹੋ ਗਏ। ਕੋਲਕਾਤਾ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਸ਼ਾਕਿਬ ਅਲ ਹਸਨ 26 ਦੌੜਾਂ ਬਣਾ ਕੇ ਜੈਮੀਸਨ ਵੱਲੋਂ ਬੋਲਡ ਹੋ ਗਏ। ਇਸ ਤੋਂ ਬਾਅਦ ਪੈਟ ਕਮਿੰਸ 6 ਦੌੜਾਂ ਦੇ ਨਿੱਜੀ ਸਕੋਰ ’ਤੇ ਜੈਮੀਸਨ ਦੀ ਗੇਂਦ ’ਤੇ ਡਿਵਿਲੀਅਰਸ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਆਂਦਰੇ ਰਸਲ 31 ਦੌੜਾਂ ਦੇ ਨਿੱਜੀ ਸਕੋਰ ’ਤੇ ਹਰਸ਼ਲ ਪਟੇਲ ਵੱਲੋਂ ਬੋਲਡ ਹੋ ਗਏ।
ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੂੰ ਪਹਿਲਾ ਝਟਕਾ ਵਿਰਾਟ ਕੋਹਲੀ ਦੇ ਤੌਰ ’ਤੇ ਲੱਗਾ। ਵਿਰਾਟ 5 ਦੌੜਾਂ ਦੇ ਨਿੱਜੀ ਸਕੋਰ ’ਤੇ ਚਕਰਵਰਤੀ ਦੀ ਗੇਂਦ ’ਤੇ ਤ੍ਰਿਪਾਠੀ ਨੂੰ ਕੈਚ ਦੇ ਕੇ ਆਊਟ ਹੋ ਗਏ। ਇਸ ਤੋਂ ਬਾਅਦ ਰਜਤ ਪਾਟੀਦਾਰ 1 ਦੌੜ ਦੇ ਨਿੱਜੀ ਸਕੋਰ ’ਤੇ ਚਕਰਵਰਤੀ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ।ਬੈਂਗਲੁਰੂ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਦੇਵਦੱਤ ਪਡੀਕੱਲ 25 ਦੌੜਾਂ ਦੇ ਨਿੱਜੀ ਸਕੋਰ ’ਤੇ ਪ੍ਰਸਿੱਧ ਦੀ ਗੇਂਦ ’ਤੇ ਤ੍ਰਿਪਾਠੀ ਵੱਲੋਂ ਕੈਚ ਆਊਟ ਹੋ ਗਏ। ਬੈਂਗਲੁਰੂ ਦਾ ਚੌਥਾ ਵਿਕਟ ਗਲੇਨ ਮੈਕਸਵੇਲ ਦੇ ਤੌਰ ’ਤੇ ਡਿੱਗਾ। ਗਲੇਨ ਮੈਕਸਵੇਲ ਨੇ ਆਊਟ ਹੋਣ ਤੋਂ ਪਹਿਲਾਂ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ 49 ਗੇਂਦਾਂ ’ਚ 9 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 78 ਦੌੜਾਂ ਦੀ ਪਾਰੀ ਖੇਡੀ। ਉਹ ਕਮਿੰਸ ਦੀ ਗੇਂਦ ’ਤੇ ਹਰਭਜਨ ਦਾ ਸ਼ਿਕਾਰ ਬਣੇ। ਏ. ਬੀ. ਡਿਵਿਲੀਅਰਸ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ ਅਜੇਤੂ ਰਹਿੰਦੇ ਹੋਏ 34 ਗੇਂਦਾਂ 9 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : IPL 2021 : ਇੰਗਲੈਂਡ ਦੇ ਸਾਬਕਾ ਕਪਤਾਨ ਨੇ ਜਡੇਜਾ ਪ੍ਰਤੀ ਅਜਿਹੇ ਵਰਤਾਓ ਨੂੰ ਲੈ ਕੇ ਚੁੱਕੀ ਉਂਗਲ
ਦੋਹਾਂ ਟੀਮਾਂ ਵਿਚਾਲੇ ਆਈ. ਪੀ. ਐੱਲ. ਮੈਚ ਦੇ ਅੰਕੜੇ
ਬੈਂਗਲੁਰੂ ਤੇ ਹੈਦਰਾਬਾਦ ਵਿਚਾਲੇ ਕੁਲ 27 ਮੈਚ ਹੋਏ ਹਨ। ਇਨ੍ਹਾਂ ’ਚੋਂ 12 ਮੈਚ ਬੈਂਗਲੁਰੂ ਜਿੱਤੀ ਹੈ, ਜਦਕਿ ਕੋਲਕਾਤਾ ਨੇ 15 ਮੈਚ ਜਿੱਤੇ ਹਨ। ਬੈਂਗਲੁਰੂ ਖ਼ਿਲਾਫ਼ ਕੋਲਕਾਤਾ ਦਾ ਸਕਸੈਸ ਰੇਟ 56 ਫ਼ੀਸਦੀ ਹੈ।
ਪਿੱਚ ਰਿਪੋਰਟ
ਚਿਦਾਂਬਰਮ ਸਟੇਡੀਅਮ ਦੀ ਪਿੱਚ ਹਾਲ-ਫ਼ਿਲਹਾਲ ਸਪਿਨਰਸ ਲਈ ਮਦਦਗਾਰ ਰਹੀ ਹੈ। ਹਾਲਾਂਕਿ ਇਸ ਵਾਰ ਪਿੱਚ ਦੀ ਤਿਆਰੀ ਚੇਨਈ ਸੁਪਰ ਕਿੰਗਜ਼ ਦੀ ਜਗ੍ਹਾ ਆਈ. ਪੀ. ਐੱਲ. ਦੀ ਦੇਖਰੇਖ ’ਚ ਹੋਈ ਹੈ। ਫਿਰ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇੱਥੇ ਸਪਿਨਰਸ ਕਮਾਲ ਦਿਖਾ ਸਕਦੇ ਹਨ। ਇਸ ਸੀਜ਼ਨ ’ਚ ਸਪਿਨਰਸ ਨੇ ਇਸ ਗ੍ਰਾਊਂਡ ’ਤੇ 26 ਵਿਕਟਾਂ ਲਈਆਂ ਹਨ। ਰਿਸਟ ਸਪਿਨਰਸ ਰਾਹੁਲ ਚਾਹਰ, ਮੁਜੀਬ ਉਰ ਰਹਿਮਾਨ ਤੇ ਰਾਸ਼ਿਦ ਖ਼ਾਨ ਨੇ ਇਸ ਪਿੱਚ ’ਤੇ ਚੰਗੀ ਗੇਂਦਬਾਜ਼ੀ ਕੀਤੀ ਹੈ। ਇਸ ਸੀਜ਼ਨ ’ਚ ਇਸ ਮੈਦਾਨ ’ਤੇ ਅਜੇ ਤਕ 5 ਮੈਚ ਹੋਏ ਹਨ। ਪਹਿਲਾਂ ਬੈਟਿੰਗ ਕਰਨ ਵਾਲੀ ਟੀਮ 4 ਤੇ ਬਾਅਦ ’ਚ ਬੈਟਿੰਗ ਕਰਨ ਵਾਲੀ ਟੀਮ ਸਿਰਫ਼ 1 ਮੈਚ ਜਿੱਤ ਸਕੀ ਹੈ।
ਇਹ ਵੀ ਪੜ੍ਹੋ : BCCI ਇਸ ਸਾਲ ਨਹੀਂ ਕਰਵਾਏਗਾ ਈਰਾਨੀ ਕੱਪ ਤੇ ਦਲੀਪ ਟਰਾਫੀ, ਇਹ ਹੈ ਕਾਰਨ
ਟੀਮਾਂ :-
ਕੋਲਕਾਤਾ ਨਾਈਟ ਰਾਈਡਰਜ਼ (ਪਲੇਇੰਗ ਇਲੈਵਨ): ਨਿਤੀਸ਼ ਰਾਣਾ, ਸ਼ੁਬਮਨ ਗਿੱਲ, ਰਾਹੁਲ ਤ੍ਰਿਪਾਠੀ, ਇਓਨ ਮੋਰਗਨ (ਕਪਤਾਨ), ਸ਼ਾਕਿਬ ਅਲ ਹਸਨ, ਦਿਨੇਸ਼ ਕਾਰਤਿਕ (ਵਿਕਟਕੀਪਰ, ਆਂਦਰੇ ਰਸਲ, ਪੈਟ ਕਮਿੰਸ, ਹਰਭਜਨ ਸਿੰਘ, ਪ੍ਰਸਿੱਧ ਕ੍ਰਿਸ਼ਣਾ, ਵਰੁਣ ਚੱਕਰਵਰਤੀ
ਰਾਇਲ ਚੈਲੇਂਜਰਜ਼ ਬੰਗਲੁਰੂ ( ਪਲੇਇੰਗ ਇਲੈਵਨ): ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡੀਕਲ, ਰਜਤ ਪਾਟੀਦਾਰ, ਗਲੇਨ ਮੈਕਸਵੈਲ (ਵਿਕਟਕੀਪਰ), ਏਬੀ ਡੀਵਿਲੀਅਰਜ਼, ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਕੈਲ ਜੈਮੀਸਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।