ਰੋਹਿਤ ‘ਗੈਂਡੇ ਦੇ ਸੰਰਕਸ਼ਣ ਅਭਿਆਨ’ ਨਾਲ ਜੁੜਿਆ
Wednesday, Sep 04, 2019 - 11:42 PM (IST)
ਮੁੰਬਈ- ਭਾਰਤੀ ਵਨ ਡੇ ਉਪ-ਕਪਤਾਨ ਰੋਹਿਤ ਸ਼ਰਮਾ ਡਬਲਯੂ. ਡਬਲਯੂ. ਐੱਫ. ਇੰਡੀਆ ਅਤੇ ਐਨੀਮਲ ਪਲੈਨਟ ਨਾਲ ਮਿਲ ਕੇ ਇਕ ਸਿੰਙ ਵਾਲੇ ਗੈਂਡੇ ਦੇ ਸੰਰਕਸ਼ਣ ਦੀ ਜ਼ਰੂਰਤ ਪ੍ਰਤੀ ਜਾਗਰੂਕਤਾ ਫੈਲਾਉਣ ਵਾਲੇ ‘ਰੋਹਿਤ 4 ਰਾਈਨੋਜ਼’ ਅਭਿਆਨ ਨਾਲ ਜੁੜਿਆ। ਇਹ ਅਭਿਆਨ 22 ਸਤੰਬਰ ਨੂੰ ‘ਵਿਸ਼ਵ ਰਾਈਨੋ ਦਿਵਸ’ ਲਈ ਐਨੀਮਲ ਪਲੈਨਟ ’ਤੇ ਲਾਂਚ ਕੀਤਾ ਗਿਆ। ਰੋਹਿਤ ਨੇ ਗੈਂਡੇ ਸੰਰਕਸ਼ਣ ਅਭਿਆਨ ਬਾਰੇ ਗੱਲ ਕਰਦੇ ਹੋਏ ਕਿਹਾ, ‘‘ਸਾਡਾ ਫਰਜ਼ ਹੈ ਕਿ ਸਾਨੂੰ ਹੋਰ ਪ੍ਰਜਾਤੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’
ਉਸ ਨੇ ਕਿਹਾ ਕਿ ਭਵਿੱਖ ਸਾਡੇ ਹੱਥਾਂ ਵਿਚ ਹੈ ਅਤੇ ਸਾਨੂੰ ਇਹ ਪੱਕਾ ਕਰਨ ਲਈ ਸਭ ਕੁਝ ਕਰਨਾ ਚਾਹੀਦਾ ਹੈ ਕਿ ਸਾਡੇ ਬੱਚੇ ਦੁਨੀਆ ਦੀਆਂ ਰੰਗੀਨੀਆਂ ਦਾ ਮਜ਼ਾ ਲੈ ਸਕਣ। ਮੈਨੂੰ ਉਮੀਦ ਹੈ ਕਿ ਇਹ ਅਭਿਆਨ ਹੋਰਨਾਂ ਨੂੰ ਅੱਗੇ ਆਉਣ ਲਈ ਅਤੇ ਇਕ ਸਿੰਙ ਵਾਲੇ ਗੈਂਡੇ ਨੂੰ ਬਚਾਉਣ ਲਈ ਐਨੀਮਲ ਪਲੈਨਟ, ਡਬਲਯੂ. ਡਬਲਯੂ. ਐੱਫ. ਇੰਡੀਆ ਅਤੇ ਮੇਰੇ ਨਾਲ ਜੁੜਨ ਲਈ ਪ੍ਰੇਰਿਤ ਕਰੇਗਾ।
