ਰੋਹਿਤ ਸਭ ਤੋਂ ਤੇਜ਼ ਔਸਤ ਨਾਲ ਛੱਕੇ ਲਾਉਣ ਵਾਲੇ ਬੱਲੇਬਾਜ਼ ''ਤੇ, ਗੇਲ ਵੀ ਹੈ ਕਾਫੀ ਪਿੱਛੇ

05/06/2020 3:04:32 PM

ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਵਿਚ ਜਦੋਂ ਛੱਕੇ ਲਗਾਉਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਨਾਂ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕ੍ਰਿਸ ਗੇਲ ਦਾ ਆਉਂਦਾ ਹੈ। ਦੁਨੀਆ ਉਸ ਨੂੰ ਯੂਨੀਵਰਸ ਬਾਸ ਦੇ ਨਾਂਤੋਂ ਵੀ ਜਾਣਦੀ ਹੈ। ਹਾਲਾਂਕਿ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਿਕਸਰ ਕਿੰਗ ਦਾ ਖਿਤਾਬ ਰੋਹਿਤ ਸ਼ਰਮਾ ਨੂੰ ਦਿੱਤਾ ਜਾਵੇਗਾ। ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਭਾਂਵੇ ਹੀ ਕ੍ਰਿਸ ਗੇਲ ਦੇ ਨਾਂ ਹੋਵੇ ਪਰ ਹਰ ਮੈਚ ਵਿਚ ਔਸਤ ਨਾਲ 6 ਛੱਕੇ ਮਾਰਨ ਦੇ ਮਾਮਲੇ ਵਿਚ ਉਸ ਦਾ ਨੰਬਰ ਰੋਹਿਤ ਸ਼ਰਮਾ ਤੋਂ ਬਾਅਦ ਆਉਂਦਾ ਹੈ। ਆਓ ਇਸ ਕਹਾਣੀ ਨੂੰ ਜਾਣੋਂ ਅੰਕੜਿਆਂ ਦੀ ਜ਼ੁਬਾਨੀ।

PunjabKesari

ਗੇਲ ਨੇ 1999 ਤੋਂ ਹੁਣ ਤਕ 462 ਮੈਚ ਖੇਡੇ ਹਨ। ਇਸ ਦੀਆਂ 530 ਪਾਰੀਆਂ ਵਿਚ ਉਸ ਨੇ 534 ਛੱਕੇ ਲਗਾਏ ਹਨ। ਉਹ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ਵਿਚ ਪਹਿਲੇ ਨੰਬਰ 'ਤੇ ਹਨ। ਭਾਵ ਉਸ ਨੇ ਹਰ ਮੈਚ ਵਿਚ 1.15 ਦੀ ਔਸਤ ਨਾਲ ਛੱਕੇ ਲਗਾਏ ਹਨ। ਜੇਕਰ ਪਾਰੀਆਂ ਦੀ ਗੱਲ ਕਰੀਏ ਤਾਂ ਉਸ ਨੇ ਹਰ ਮੈਚ ਵਿਚ ਇਕ ਛੱਕਾ ਲਗਾਇਆ ਹੈ। 

PunjabKesari

ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਪਾਕਿਸਤਾਨ ਦੇ ਅਫਰੀਦੀ ਹਨ। ਅਫਰੀਦੀ ਨੇ 524 ਮੈਚਾਂ ਦੀਆਂ 508 ਪਾਰੀਆਂ ਵਿਚ 476 ਛੱਕੇ ਲਗਾਏ ਹਨ। ਇਸ ਹਿਸਾਬ ਨਾਲ ਅਫਰੀਦੀ ਨੇ ਹਰ ਮੈਚ ਵਿਚ 0.90 ਦੀ ਔਸਤ ਨਾਲ ਛੱਕੇ ਲਗਾਏ ਹਨ।

PunjabKesari

ਰੋਹਿਤ ਇਸ ਸੂਚੀ ਵਿਚ ਤੀਜੇ ਨੰਬਰ 'ਤੇ ਹਨ। ਉਸ ਨੇ 2007 ਤੋਂ ਹੁਣ ਤਕ 364 ਕੌਮਾਂਤਰੀ ਮੈਚ ਖੇਡੇ ਹਨ। ਇਸ ਦੀ 370 ਪਾਰੀਆਂ ਵਿਚ ਉਸ ਨੇ 423 ਛੱਕੇ ਲਗਾਏ ਹਨ। ਇਸ ਹਿਸਾਬ ਨਾਲ ਰੋਹਿਤ ਨੇ ਹਰ ਮੈਚ ਵਿਚ 1.16 ਛੱਕੇ ਲਗਾਏ ਹਨ। ਜੇਕਰ ਪਾਰੀਆਂ ਦੀ ਗੱਲ ਕਰੀਏ ਤਾਂ ਰੋਹਿਤ ਗੇਲ ਤੋਂ ਕਾਫੀ ਅੱਗੇ ਹਨ। ਇਸ ਹਿਸਾਬ ਨਾਲ ਜੇਕਰ ਰੋਹਿਤ ਗੇਲ ਦੇ ਬਰਾਬਰ ਮੈਚ ਖੇਡਣਗੇ ਤਾਂ ਉਸ ਦੇ ਛੱਕਿਆਂ ਦੀ ਗਿਣਤੀ 605 ਜਾਂ 606 ਹੋ ਜਾਵੇਗੀ। 


Ranjit

Content Editor

Related News