ਰੋਹਿਤ ਨੇ ਕੀਤਾ ਕਮਾਲ, ਤੋੜਿਆ ਜੈਸੂਰੀਆ ਦਾ 22 ਸਾਲ ਪੁਰਾਣਾ ਰਿਕਾਰਡ

12/22/2019 7:35:56 PM

ਸਪੋਰਟਸ ਡੈਸਕ : ਰੋਹਿਤ ਸ਼ਰਮਾ ਲਈ ਸਾਲ 2019 ਕਾਫ਼ੀ ਚੰਗਾ ਗੁਜ਼ਰਿਆ ਅਤੇ ਉਨ੍ਹਾਂ ਨੇ ਰੱਜ ਕੇ ਦੌੜਾਂ ਬਣਾਈਆਂ। ਓਪਨਰ ਦੇ ਤੌਰ 'ਤੇ ਉਹ ਇਸ ਸਾਲ ਕਾਫ਼ੀ ਸਫਲ ਰਹੇ ਅਤੇ ਉਨ੍ਹਾਂ ਦੀ ਸਫਲਤਾ ਇਸ ਗੱਲ ਤੋਂ ਸਾਬਤ ਹੁੰਦੀ ਹੈ ਕਿ ਉਨ੍ਹਾਂ ਨੇ ਇਕ ਸਾਲ 'ਚ ਓਪਨਰ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਮਾਣ ਹਾਸਲ ਕੀਤਾ। ਕਟਕ 'ਚ ਵਿੰਡੀਜ਼ ਖਿਲਾਫ ਖੇਡੇ ਜਾ ਰਹੇ ਤੀਜੇ ਅਤੇ ਸੀਰੀਜ਼ ਦੇ ਫੈਸਲਾਕੁੰਨ ਮੁਕਾਬਲੇ 'ਚ ਭਾਰਤੀ ਓਪਨਰ ਰੋਹਿਤ ਸ਼ਰਮਾ ਨੇ ਹੋਲਡਰ ਦਾ ਗੇਂਦ 'ਤੇ ਛੱਕਾ ਲਾਉਂਦੇ ਹੀ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰੋਹਿਤ ਨੇ ਇਸ ਮੈਚ 'ਚ 9 ਦੌੜਾਂ ਬਣਾਉਂਦੇ ਹੀ ਸ਼੍ਰੀਲੰਕਾ ਦੇ ਦਿੱਗਜ ਖਿਡਾਰੀ ਸਨਥ ਜੈਸੂਰੀਆ ਦਾ 22 ਸਾਲ ਪੁਰਾਣਾ ਰਿਕਾਰਡ ਨੂੰ ਤੋੜ ਦਿੱਤਾ ਹੈ।  

ਜੈਸੂਰੀਆਂ ਨੂੰ ਪਿੱਛੇ ਛੱਡ ਰੋਹਿਤ ਨਿਕਲੇ ਅੱਗੇ
ਬਤੌਰ ਓਪਨਰ ਇਕ ਸਾਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਸ਼੍ਰੀਲੰਕਾ ਦੇ ਸਾਬਕਾ ਓਪਨਰ ਬੱਲੇਬਾਜ਼ ਸਨਥ ਜੈਸੂਰੀਆ ਦੇ ਨਾਂ 'ਤੇ ਸੀ। ਹੁਣ ਰੋਹਿਤ ਸ਼ਰਮਾ ਉਨ੍ਹਾਂ ਤੋਂ ਅੱਗੇ ਨਿਕਲ ਗਏ ਹਨ। ਓਪਨਰ ਦੇ ਤੌਰ 'ਤੇ ਪਿਛਲੇ 22 ਸਾਲਾਂ ਤੋਂ ਜੈਸੂਰੀਆ ਦਾ ਰਿਕਾਰਡ ਕੋਈ ਵੀ ਬੱਲੇਬਾਜ਼ ਨਹੀਂ ਤੋੜ ਸਕਿਆ ਸੀ। ਜੈਸੂਰੀਆ ਨੇ 22 ਸਾਲ ਪਹਿਲਾਂ (1997 'ਚ ) ਇਕ ਸਾਲ 'ਚ ਸਾਰਿਆਂ ਤਿੰਨੋਂ ਫਾਰਮੈਟਾਂ 'ਚ ਬਤੌਰ ਓਪਨਰ ਸਭ ਤੋਂ ਜ਼ਿਆਦਾ 2387 ਦੌੜਾਂ ਬਣਾਈਆਂ ਸਨ। ਅੱਜ ਵਿੰਡੀਜ਼ ਦੇ ਖਿਲਾਫ ਆਖਰੀ ਮੁਕਾਬਲੇ 'ਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਜੈਸੂਰਿਆ ਦਾ ਰਿਕਾਰਡ ਤੋੜਦੇ ਹੋਏ 2400 ਤੋਂ ਵੀ ਵੱਧ ਦੌੜਾਂ ਬਣਾ ਲਈਆਂ ਹਨ ਅਤੇ ਅਜੇ ਉਹ ਕ੍ਰੀਜ 'ਤੇ ਟਿਕੇ ਹੋਏ ਹਨ। ਇਸ ਸਾਲ ਰੋਹਿਤ ਨੇ ਵਨ- ਡੇ 'ਚ ਹੁਣ ਤਕ 2400 ਤੋਂ ਵੱਧ ਦੌੜਾਂ, ਟੀ-20 'ਚ 396 ਜਦ ਕਿ ਟੈਸਟ 'ਚ 556 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਤੀਜੇ ਨੰਬਰ 'ਤੇ ਭਾਰਤ ਦੇ ਸਾਬਕਾ ਬੱਲੇਬਾਜ਼ ਸਹਿਵਾਗ ਹਨ।

ਬਤੌਰ ਓਪਨਰ ਇਕ ਸਾਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਟਾਪ ਤਿੰਨ ਓਪਨਰ ਬੱਲੇਬਾਜ਼ 
ਰੋਹਿਤ ਸ਼ਰਮਾ- 2388 ਦੌੜਾਂ (2019) 
ਸਨਥ ਜੈਸੂਰੀਆ- 2387 ਦੌੜਾਂ (1997) 
ਵਰਿੰਦਰ ਸਹਿਵਾਗ-2355 ਦੌੜਾਂ (2008)

ਟੀਮ ਇੰਡੀਆ ਇਸ ਸੀਰੀਜ਼ 'ਚ 1-1 ਦੀ ਬਰਾਬਰੀ ਨਾਲ ਚੱਲ ਰਹੀ ਹੈ। ਅਜਿਹੇ 'ਚ ਟੀਮ ਨੂੰ ਜੇਕਰ ਸੀਰੀਜ਼ ਜਿੱਤਣੀ ਹੈ ਤਾਂ ਇਸ ਸੀਰੀਜ਼ ਦੇ ਫਾਈਨਲ ਮੁਕਾਬਲੇ 'ਚ ਜਿੱਤ ਦਰਜ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਟੀਮ ਇੰਡੀਆ ਵਿਸ਼ਾਖਾਪਟਨਮ 'ਚ ਖੇਡੇ ਗਏ ਦੂਜੇ ਵਨ-ਡੇ 'ਚ ਲਾਜਵਾਬ ਬੱਲੇਬਾਜ਼ੀ ਦਾ ਪ੍ਰਦਰਸ਼ਨ ਦਿਖਾਉਂਦੀ ਹੋਈ ਵਿੰਡੀਜ਼ ਨੂੰ 388 ਦੌੜਾਂ ਦਾ ਟੀਚਾ ਦਿੱਤਾ ਸੀ। ਬੱਲੇਬਾਜ਼ੀ ਤੋਂ ਬਾਅਦ ਟੀਮ ਦੀ ਗੇਂਦਬਾਜ਼ੀ ਵੀ ਸ਼ਾਨਦਾਰ ਰਹੀ ਜਿਸ ਕਾਰਨ ਭਾਰਤ ਨੂੰ ਵਿੰਡੀਜ਼ 'ਤੇ 107 ਦੌੜਾਂ ਤੋਂ ਜਿੱਤ ਮਿਲੀ ਸੀ।


Related News