ਰੋਹਿਤ ਦੇ ਜਨਮਦਿਨ ''ਤੇ ਚਾਹਲ ਨੇ ਇਸ ਅੰਦਾਜ਼ ''ਚ ਦਿੱਤੀ ਵਧਾਈ ਤਾਂ ਨਾਰਾਜ਼ ਹੋ ਗਈ ਰਿਤਿਕਾ
Thursday, Apr 30, 2020 - 11:47 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ 'ਚ ਲਾਕਡਾਊਨ ਜਾਰੀ ਹੈ। ਇਸ ਵਜ੍ਹਾ ਨਾਲ ਸਾਰੀਆਂ ਚੀਜ਼ਾਂ 'ਤੇ ਬ੍ਰੇਕ ਲੱਗ ਗਈ ਹੈ। ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਨਾ ਤਾਂ ਕੋਈ ਖੇਡ ਖੇਡਿਆ ਜਾ ਰਿਹਾ ਤੇ ਪਾਰਟੀ ਤਾਂ ਦੂਰ ਕੋਈ ਪਹਿਲਾਂ ਦੀ ਤਰ੍ਹਾਂ ਬਾਹਰ ਵੀ ਨਹੀਂ ਘੁੰਮ ਸਕਦਾ। ਅਜਿਹੇ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਹਾਲ ਹੀ 'ਚ ਆਪਣਾ ਜਨਮਦਿਨ ਨਹੀਂ ਮਨਾਉਣ ਦਾ ਫੈਸਲਾ ਕੀਤਾ ਸੀ। ਹੁਣ ਰੋਹਿਤ ਸ਼ਰਮਾ ਦਾ ਅੱਜ ਭਾਵ 30 ਅਪ੍ਰੈਲ ਨੂੰ ਜਨਮਦਿਨ ਹੈ। ਇਸ 'ਤੇ ਯੁਜਵੇਂਦਰ ਚਾਹਲ ਨੇ ਉਸ ਨੂੰ ਆਪਣੇ ਅੰਦਾਜ਼ 'ਚ ਵਧਾਈ ਦਿੱਤੀ। ਹਾਲਾਂਕਿ ਰੋਹਿਤ ਦੀ ਪਤਨੀ ਨੇ ਆਪਣੇ ਅੰਦਾਜ਼ 'ਚ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ ਹਿੱਟਮੈਨ ਰੋਹਿਤ ਸ਼ਰਮਾ ਦੇ ਜਨਮਦਿਨ 'ਤੇ ਸਪਿਨਰ ਯੁਜਵੇਂਦਰ ਚਾਹਲ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਰੋਹਿਤ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਤਸਵੀਰ ਦੇ ਨਾਲ ਇੰਸਟਾਗ੍ਰ੍ਰਾਮ ਅਕਾਊਂਟ 'ਤੇ ਲਿਖਿਆ ਮੈਨੂੰ ਤੁਹਾਡੇ ਜਨਮਦਿਨ 'ਤੇ ਸਾਰਿਆਂ ਨੂੰ ਇਹ ਦੱਸਣ ਦਾ ਮੌਕਾ ਮਿਲ ਗਿਆ ਹੈ ਕਿ ਤੁਹਾਡੀ ਮੁਸਕਰਾਹਟ ਦੇ ਪਿੱਛੇ ਦਾ ਅਸਲ ਰਾਜ ਕੀ ਹੈ... ਹੈਪੀ ਬਰਥ ਡੇ ਰੋਹਿਤ ਸ਼ਰਮਾ।
ਇਹ ਗੱਲ ਰੋਹਿਤ ਸ਼ਰਮਾ ਦੀ ਪਤਨੀ ਨੂੰ ਜ਼ਿਆਦਾ ਪਸੰਦ ਨਹੀਂ ਆਈ। ਉਨ੍ਹਾ ਨੇ ਕੁਮੈਂਟ ਕੀਤਾ- ਮੇਰੇ ਖਿਆਲ ਨਾਲ ਤੁਸੀਂ ਭੁੱਲ ਗਏ ਕਿ ਇਕ ਜਾ ਦੋ ਰਾਜ। ਸ਼ਾਇਦ ਉਸਦਾ ਇਸ਼ਾਰਾ ਖੁਦ ਤੇ ਆਪਣੀ ਬੇਟੀ ਵੱਲ ਸੀ। ਉਹ ਦੱਸਣਾ ਚਾਹੁੰਦੀ ਸੀ ਕਿ ਕ੍ਰਿਕਟਰ ਪਤੀ ਦੀ ਮੁਸਕਰਾਹਟ ਦੇ ਪਿੱਛੇ ਦਾ ਅਸਲ ਰਾਜ ਉਹ ਤੇ ਬੇਟੀ ਵੀ ਹੈ।