ਅਸ਼ਵਿਨ ਦੀ ਪਤਨੀ ਨੇ ਕੀਤਾ ਖੁਲਾਸਾ, ਘਰ ਦੇ 10 ਮੈਂਬਰਾਂ ਦੀ ਰਿਪੋਰਟ ਆਈ ਸੀ ਕੋਰੋਨਾ ਪਾਜ਼ੇਟਿਵ

Friday, Apr 30, 2021 - 11:28 PM (IST)

ਅਸ਼ਵਿਨ ਦੀ ਪਤਨੀ ਨੇ ਕੀਤਾ ਖੁਲਾਸਾ, ਘਰ ਦੇ 10 ਮੈਂਬਰਾਂ ਦੀ ਰਿਪੋਰਟ ਆਈ ਸੀ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ- ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਪਤਨੀ ਪ੍ਰੀਤੀ ਨਾਰਾਇਣਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦੇ ਪਰਿਵਾਰ ਦੇ 10 ਮੈਂਬਰ ਪਿਛਲੇ ਹਫਤੇ ਕੋਰੋਨਾ ਪਾਜ਼ੇਟਿਵ ਪਾਏ ਗਏ। ਦਿੱਲੀ ਕੈਪੀਟਲਸ ਦੇ ਸਪਿਨਰ ਅਸ਼ਵਿਨ ਨੇ ਕੋਰੋਨਾ ਨਾਲ ਜੂਝ ਰਹੇ ਪਰਿਵਾਰ ਦੀ ਸਹਾਇਤਾ ਦੇ ਲਈ ਐਤਵਾਰ ਨੂੰ ਆਈ. ਪੀ. ਐੱਲ. ਵਿਚਾਲੇ ਹੀ ਛੱਡਣ ਦਾ ਫੈਸਲਾ ਕੀਤਾ ਸੀ। ਪ੍ਰੀਤੀ ਨੇ ਟਵੀਟ 'ਚ ਦੱਸਿਆ ਕਿ ਉਸਦਾ ਪਰਿਵਾਰ ਕਿਹੜੇ ਹਾਲਾਤ 'ਚੋਂ ਲੰਘ ਰਿਹਾ ਹੈ।

ਇਹ ਖ਼ਬਰ ਪੜ੍ਹੋ- PBKS v RCB : ਪੂਰਨ ਚੌਥੀ ਵਾਰ '0' 'ਤੇ ਆਊਟ, ਬਣਾਇਆ ਇਹ ਅਜੀਬ ਰਿਕਾਰਡ

PunjabKesari
ਉਨ੍ਹਾਂ ਨੇ ਕਿਹਾ ਕਿ ਇਕ ਹੀ ਹਫਤੇ 'ਚ ਪਰਿਵਾਰ ਦੇ 6 ਵੱਡੇ ਅਤੇ ਚਾਰ ਬੱਚੇ ਪਾਜ਼ੇਟਿਵ ਹੋ ਗਏ। ਅਲੱਗ-ਅਲੱਗ ਹਸਪਤਾਲਾਂ 'ਚ ਸਾਰੇ ਦਾਖਲ ਸਨ। ਇਹ ਪੂਰਾ ਹਫਤਾ ਬਹੁਤ ਬੁਰਾ ਰਿਹਾ। ਤਿੰਨ 'ਚੋਂ ਇਕ ਪਰਿਵਾਰਕ ਮੈਂਬਰ ਘਰ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾ ਲਗਵਾ ਲਓ। ਆਪਣੀ ਤੇ ਪਰਿਵਾਰ ਦੀ ਇਸ ਮਹਾਮਾਰੀ ਤੋਂ ਸੁਰੱਖਿਆ ਕਰੋ।

ਇਹ ਖ਼ਬਰ ਪੜ੍ਹੋ-  ਭਰੋਸਾ ਦਿਵਾਓ ਤਾਂ ਚਮਤਕਾਰ ਕਰ ਸਕਦੈ ਪ੍ਰਿਥਵੀ ਸ਼ਾਹ : ਪੰਤ


ਪ੍ਰੀਤੀ ਨੇ ਕਿਹਾ ਕਿ ਮਾਨਸਿਕ ਰੂਪ ਨਾਲ ਠੀਕ ਹੋਣ ਦੀ ਬਜਾਏ ਸਰੀਰਿਕ ਤੌਰ 'ਤੇ ਠੀਕ ਹੋਣਾ ਸੌਖਾ ਹੈ। 5ਵਾਂ ਅਤੇ 8ਵੇਂ ਦਿਨ ਸਭ ਤੋਂ ਖਰਾਬ ਸਮਾਂ ਸੀ। ਹਰ ਕੋਈ ਮਦਦ ਦੀ ਪੇਸ਼ਕਸ਼ ਕਰ ਰਿਹਾ ਸੀ ਪਰ ਕੋਈ ਮੇਰੇ ਕੋਲ ਨਹੀਂ ਸੀ। ਇਹ ਬੀਮਾਰੀ ਤੁਹਾਨੂੰ ਬਿਲਕੁਲ ਇਕੱਲਾ ਕਰ ਦਿੰਦੀ ਹੈ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News