ਰੀਆਲ ਮੈਡ੍ਰਿਡ ਦੀ ਸ਼ਰਮਨਾਕ ਹਾਰ ਦੀ ਜ਼ਿੰਮੇਦਾਰੀ ਜ਼ਿਦਾਨ ਨੇ ਲਈ

Thursday, Jan 25, 2018 - 02:20 PM (IST)

ਰੀਆਲ ਮੈਡ੍ਰਿਡ ਦੀ ਸ਼ਰਮਨਾਕ ਹਾਰ ਦੀ ਜ਼ਿੰਮੇਦਾਰੀ ਜ਼ਿਦਾਨ ਨੇ ਲਈ

ਮੈਡ੍ਰਿਡ, (ਬਿਊਰੋ)— ਰੀਆਲ ਮੈਡ੍ਰਿਡ ਕੁਆਰਟਰਫਾਈਨਲ 'ਚ ਲੀਜੇਨੇਸ ਤੋਂ ਹਾਰ ਕੇ ਕੋਪਾ ਡੇਲ ਰੇ ਫੁੱਟਬਾਲ ਤੋਂ ਬਾਹਰ ਹੋ ਗਿਆ ਅਤੇ ਆਲੋਚਕਾਂ ਦੇ ਗੁੱਸੇ ਦੇ ਸ਼ਿਕਾਰ ਬਣੇ ਕੋਚ ਜ਼ਿਨੇਦੀਨ ਜ਼ਿਦਾਨ ਨੇ ਹਾਰ ਦੀ ਪੂਰੀ ਜ਼ਿੰਮੇਵਾਰੀ ਲੈ ਲਈ ਹੈ। ਯੂਰਪੀ ਚੈਂਪੀਅਨ ਰੀਆਲ ਨੂੰ ਦੂਜੇ ਪੜਾਅ 'ਚ 2-1 ਨਾਲ ਹਾਰ ਝਲਣੀ ਪਈ।

ਹਾਲ ਹੀ 'ਚ 2020 ਤੱਕ ਦਾ ਕਰਾਰ ਕਰਨ ਵਾਲੇ ਜ਼ਿਦਾਨ ਨੇ ਕਿਹਾ, ''ਮੈਂ ਇਸ ਲਈ ਜ਼ਿੰਮੇਵਾਰ ਹਾਂ। ਇਹ ਮੇਰੀ ਹਾਰ ਹੈ।'' ਉਨ੍ਹਾਂ ਕਿਹਾ, ''ਸਾਡੇ ਵਿਰੋਧੀਆਂ ਨੇ ਬਿਹਤਰੀਨ ਮੈਚ ਖੇਡਿਆ ਜੋ ਅਸੀਂ ਨਹੀਂ ਖੇਡ ਸਕੇ। ਇਹ ਵੱਡਾ ਝਟਕਾ ਹੈ। ਸਾਡੇ 'ਚੋਂ ਕਿਸੇ ਨੇ ਵੀ ਇਸ ਨਤੀਜੇ ਦੀ ਕਲਪਨਾ ਵੀ ਨਹੀਂ ਕੀਤੀ ਸੀ ਪਰ ਇਹ ਫੁੱਟਬਾਲ ਹੈ।''


Related News