ਜਲੰਧਰ 'ਚ ਫਿਰ ਸ਼ਰਮਨਾਕ ਕਾਰਾ! ਚਾਚੇ ਨੇ ਭਤੀਜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

Wednesday, Dec 17, 2025 - 03:11 PM (IST)

ਜਲੰਧਰ 'ਚ ਫਿਰ ਸ਼ਰਮਨਾਕ ਕਾਰਾ! ਚਾਚੇ ਨੇ ਭਤੀਜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਜਲੰਧਰ (ਸ਼ੋਰੀ)- ਪਟੇਲ ਚੌਕ ਨੇੜੇ ਪੈਂਦੇ ਇਕ ਇਲਾਕੇ ’ਚ ਅੱਧਖੜ੍ਹ ਉਮਰ ਦੇ ਇਕ ਚਾਚੇ ਵੱਲੋਂ ਆਪਣੀ ਭਤੀਜੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੀਰੀਅਡਸ ਆਉਣ ਕਾਰਨ ਮੁਲਜ਼ਮ ਆਪਣੇ ਇਰਾਦਿਆਂ ਵਿਚ ਕਾਮਯਾਬ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਉਸ ਗੱਲ ਤੋਂ ਬਾਅਦ ਮੁਲਜ਼ਮ ਚਾਚਾ ਮਾਮਲਾ ਦਬਾਉਣ ਲਈ ਕਾਫ਼ੀ ਦਬਾਅ ਪਾਉਂਦਾ ਰਿਹਾ, ਉਸ ਨੇ ਪੀੜਤਾ ਨੂੰ ਲਾਲਚ ਵੀ ਦਿੱਤਾ ਕਿ ਉਹ ਪੁਲਸ ਕੋਲ ਸ਼ਿਕਾਇਤ ਦਰਜ ਨਾ ਕਰਵਾਏ ਪਰ ਪੀੜਤ ਦਾ ਕਹਿਣਾ ਸੀ ਕਿ ਅੱਜ ਉਸ ਨਾਲ ਅਜਿਹਾ ਹੋਇਆ ਹੈ, ਕੱਲ੍ਹ ਨੂੰ ਚਾਚਾ ਕਿਸੇ ਹੋਰ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਨਾ ਕਰ ਸਕੇ, ਇਸ ਲਈ ਉਹ ਕੇਸ ਦਰਜ ਕਰਵਾ ਕੇ ਹੀ ਦਮ ਲਵੇਗੀ।

ਇਹ ਵੀ ਪੜ੍ਹੋ: ਦਸੂਹਾ 'ਚ 3 ਬਲਾਕ ਸੰਮਤੀ ਜ਼ੋਨਾਂ ਦੇ ਨਤੀਜੇ ਆਏ, ਦੋ 'ਤੇ 'ਆਪ' ਤੇ ਇਕ ਜ਼ੋਨ 'ਤੇ ਕਾਂਗਰਸ ਜੇਤੂ

ਪੀੜਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਨੰ. 2 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁਲਜ਼ਮ ਚਾਚੇ ਖ਼ਿਲਾਫ਼ ਕੇਸ ਦਰਜ ਕੀਤਾ। ਐੱਸ. ਐੱਚ. ਓ. ਥਾਣਾ ਨੰ. 2 ਜਸਵਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਚਾਚਾ ਫਰਾਰ ਹੈ ਅਤੇ ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਚੱਲ ਗਈਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ

ਪੁਲਸ ਨੂੰ ਦਿੱਤੇ ਬਿਆਨਾਂ ਵਿਚ 20 ਸਾਲਾ ਲੜਕੀ ਨੇ ਕਿਹਾ ਕਿ ਉਹ ਬੀ. ਏ. ਦੀ ਪੜ੍ਹਾਈ ਕਰ ਰਹੀ ਹੈ। ਮਿਤੀ 15 ਦਸੰਬਰ 2025 ਨੂੰ ਕਰੀਬ ਸ਼ਾਮ 7 ਵਜੇ ਉਸ ਦਾ ਚਾਚਾ ਗੁਰਵਿੰਦਰਪਾਲ ਸਿੰਘ ਉਰਫ਼ ਪ੍ਰਿੰਸ ਪੁੱਤਰ ਲੇਟ ਗੁਰਮੀਤ ਸਿੰਘ ਨਿਵਾਸੀ ਮਕਾਨ ਨੰ. 1248 ਅਜੀਤ ਨਗਰ ਮੇਰੇ ਘਰ ਆਇਆ। ਉਸ ਦੌਰਾਨ ਉਹ ਘਰ ਇਕੱਲੀ ਸੀ। ਚਾਚੇ ਨੂੰ ਅੰਦਰ ਆ ਕੇ ਮੇਰੇ ਮਾਤਾ-ਪਿਤਾ ਦੇ ਨਾਨੀ ਘਰ ਗਏ ਹੋਣ ਤਾਂ ਪਤਾ ਲੱਗਾ ਤਾਂ ਉਸ ਨੇ ਅੰਦਰੋਂ ਕੁੰਡੀ ਲਾ ਕੇ ਮੇਰੇ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਦੇ ਬਿਆਨਾਂ ਮੁਤਾਬਕ ਉਸ ਨੂੰ ਪੀਰੀਅਡਸ ਆਏ ਹੋਣ ਕਾਰਨ ਮੁਲਜ਼ਮ ਚਾਚਾ ਰਿਲੇਸ਼ਨ (ਸੰਬੰਧ) ਨਹੀਂ ਬਣਾ ਸਕਿਆ। ਪੀੜਤਾ ਮੁਤਾਬਕ ਉਹ ਕੁਝ ਨਹੀਂ ਕਰ ਸਕੀ ਅਤੇ ਬਾਅਦ ਵਿਚ ਉਹ ਕਾਫ਼ੀ ਡਰ ਗਈ ਸੀ। ਚਾਚਾ ਉਸ ਨੂੰ ਕਹਿਣ ਲੱਗਾ ਕਿ ਉਹ ਉਸ ਦੇ ਪਿਤਾ ਕੋਲੋਂ ਉਸ ਨੂੰ ਖ਼ਰੀਦ ਲਵੇਗਾ, ਜਿੰਨੇ ਪੈਸੇ ਉਹ ਮੰਗੇਗਾ ਉਹ ਦੇ ਦੇਵੇਗਾ, ਉਹ ਉਸ ਨੂੰ ਸਾਰੀ ਉਮਰ ਖ਼ੁਸ਼ ਰੱਖੇਗਾ।

ਇਹ ਵੀ ਪੜ੍ਹੋ: ਰੂਪਨਗਰ ਦੇ ਘਨੌਲਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਅਮਨਦੀਪ ਸਿੰਘ ਜੇਤੂ ਕਰਾਰ


author

shivani attri

Content Editor

Related News