ਵਿਰਾਟ ਕੋਹਲੀ ਨੇ ਕੀਤਾ ਐਲਾਨ, ਟੀ-20 ਵਰਲਡ ਕੱਪ ''ਚ ਹੋਵੇਗਾ ਇਹ ਸਰਪ੍ਰਾਈਜ਼ ਪੈਕੇਜ

01/08/2020 4:54:23 PM

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਕਿ ਆਈ. ਪੀ. ਐੱਲ. 2020 ਵਿਚੋਂ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਣ ਵਾਲੇ ਕਰਨਾਟਕ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਟੀ-20 ਵਰਲਡ ਕੱਪ ਵਿਚ 'ਸਰਪ੍ਰਾਈਜ਼ ਪੈਕੇਜ' ਹੋ ਸਕਦਾ ਹੈ। ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਇਸ ਤੇਜ਼ ਗੇਂਦਬਾਜ਼ ਨੂੰ ਨਿਊਜ਼ੀਲੈਂਡ ਦੌਰੇ 'ਤੇ ਜਾਣ ਵਾਲੀ ਟੀਮ 'ਚ ਜਗ੍ਹਾ ਮਿਲਦੀ ਹੈ ਜਾਂ ਨਹੀਂ ਕਿਉਂਕਿ ਉਹ ਇਸ ਦੇਸ਼ ਦੇ ਦੌਰੇ 'ਤੇ ਜਾਣ ਵਾਲੀ ਟੀਮ ਦਾ ਹਿੱਸਾ ਨਹੀਂ ਹਨ। ਭੁਵਨੇਸ਼ਵਰ ਕੁਮਾਰ (ਸਪੋਰਟਸ ਹਰਨੀਆ) ਅਤੇ ਦੀਪਕ ਚਾਹਰ (ਸਟ੍ਰੈਸ ਫ੍ਰੈਕਚਰ) ਕਾਰਨ ਲੰਬੇ ਸਮੇਂ ਲਈ ਬਾਹਰ ਹੋ ਗਏ ਹਨ ਅਤੇ ਭਾਰਤ ਨੂੰ ਹੋਰ ਤੇਜ਼ ਗੇਂਦਬਾਜ਼ ਦੀ ਜ਼ਰੂਰਤ ਹੈ। ਕੋਹਲੀ ਨੇ ਅਜਿਹੇ 'ਚ ਕ੍ਰਿਸ਼ਣਾ ਦਾ ਨਾਂ ਲਿਆ ਹੈ, ਜੋ 2018 ਦੇ ਇੰਗਲੈਂਡ ਦੌਰੇ 'ਤੇ ਭਾਰਤ-ਏ ਟੀਮ ਦਾ ਹਿੱਸਾ ਸੀ ਅਤੇ ਉਸ ਦੇ ਕੋਲ ਟੀਮ ਵਿਚ ਜਗ੍ਹਾ ਬਣਾਉਣ ਦਾ ਚੰਗਾ ਮੌਕਾ ਹੈ।

PunjabKesari

ਕੋਹਲੀ ਨੇ ਦੁਜੇ ਟੀ-20 ਵਿਚ ਸ਼੍ਰੀਲੰਕਾ ਖਿਲਾਫ ਜਿੱਤ ਤੋਂ ਬਾਅਦ ਕਿਹਾ, ''ਤੁਹਾਨੂੰ ਦੇਖਣਾ ਹੋਵੇਗਾ ਕਿ ਗੇਂਦਬਾਜ਼ੀ ਹੁਨਰ ਦੇ ਮਾਮਲੇ ਵਿਚ ਕਿਹੜੇ ਖਿਡਾਰੀ ਸਨਮਾਨ ਹਨ ਅਤੇ ਤੁਸੀਂ ਸੀਨੀਅਰ ਖਿਡਾਰੀ ਨੂੰ ਚੁਣਦੇ ਹੋ। ਮੈਨੂੰ ਲਗਦਾ ਹੈ ਕਿ ਆਸਟਰੇਲੀਆ ਵਿਚ ਇਕ ਖਿਡਾਰੀ ਸਰਪ੍ਰਾਈਜ਼ ਪੈਕੇਜ ਹੋਵੇਗਾ। ਅਜਿਹਾ ਖਿਡਾਰੀ ਜੋ ਤੇਜ਼ ਰਫਤਾਰ ਅਤੇ ਉਛਾਲ ਦੇ ਨਾਲ ਗੇਂਦਬਾਜ਼ੀ ਕਰ ਸਕਦਾ ਹੈ। ਪ੍ਰਸਿੱਧ ਕ੍ਰਿਸ਼ਣਾ ਨੇ ਘਰੇਲੂ ਕ੍ਰਿਕਟ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਗੇਂਦਬਾਜ਼ਾਂ ਦੀ ਸਾਰੇ ਸਵਰੂਪਾਂ ਵਿਚ ਮੌਜੂਦਗੀ ਸ਼ਾਨਦਾਰ ਹੈ। ਵਰਲਡ ਕੱਪ ਨੂੰ ਦੇਖਦਿਆਂ ਸਾਡੇ ਕੋਲ ਪੂਰੇ ਬਦਲ ਹਨ।''

PunjabKesari


Related News