ਆਈ. ਟੀ. ਐਫ. ਮਹਿਲਾ ਓਪਨ : ਰਸ਼ਮਿਕਾ-ਵੈਦੇਹੀ ਦੀ ਜੋੜੀ ਨੇ ਡਬਲਜ਼ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ

Wednesday, Jan 17, 2024 - 02:16 PM (IST)

ਆਈ. ਟੀ. ਐਫ. ਮਹਿਲਾ ਓਪਨ : ਰਸ਼ਮਿਕਾ-ਵੈਦੇਹੀ ਦੀ ਜੋੜੀ ਨੇ ਡਬਲਜ਼ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ

ਬੈਂਗਲੁਰੂ, (ਭਾਸ਼ਾ)- ਭਾਰਤ ਦੀ ਸ਼੍ਰੀਵਲੀ ਰਸ਼ਮਿਕਾ ਭਾਮਿਦੀਪਤੀ ਅਤੇ ਵੈਦੇਹੀ ਚੌਧਰੀ ਨੇ ਮੰਗਲਵਾਰ ਨੂੰ ਇੱਥੇ ਆਈ. ਟੀ. ਐਫ. ਮਹਿਲਾ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਇਸ ਭਾਰਤੀ ਜੋੜੀ ਨੇ ਆਪਣੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਭਾਰਤ ਦੀ ਰੁਤੁਜਾ ਭੋਸਲੇ ਅਤੇ ਤਾਈਪੇ ਦੀ ਐਨ ਸ਼ੂਓ ਲਿਆਂਗ ਦੀ ਜੋੜੀ ਨੂੰ 7-5, 6-0 ਨਾਲ ਹਰਾਇਆ।

 ਇੱਕ ਹੋਰ ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਸ਼ਰਮਾਦਾ ਬਾਲੂ ਅਤੇ ਸ਼ਰਵਿਆ ਸ਼ਿਵਾਨੀ ਚਿਲਕਲਾਪੁਡੀ ਦੀ ਜੋੜੀ ਨੇ ਸਾਈ ਸੰਹਿਤਾ ਚਾਮਰਥੀ ਅਤੇ ਸੋਹਾ ਸਾਦਿਕ ਦੀ ਜੋੜੀ ਨੂੰ 7-6 (4), 6-4 ਨਾਲ ਹਰਾਇਆ। ਭਾਰਤ ਦੀ ਪ੍ਰਾਰਥਨਾ ਥੋਮਬਰੇ ਅਨਾਸਤਾਸੀਆ ਤਿਖੋਨੋਵਾ ਦੇ ਨਾਲ ਮਿਲ ਕੇ ਕੁਆਰਟਰ ਫਾਈਨਲ ਵਿੱਚ ਪਹੁੰਚੀ। ਉਨ੍ਹਾਂ ਨੇ ਹੁਮੇਰਾ ਬਹਾਰਮੁਸ ਅਤੇ ਸੌਮਿਆ ਵਿਗ ਦੀ ਜੋੜੀ ਨੂੰ 6-4, 6-3 ਨਾਲ ਹਰਾਇਆ।


author

Tarsem Singh

Content Editor

Related News