ਜਿਮਨਾਸਟ ਪਾਤਰਾ ਨੇ ਪੈਰੇਲਸ ਬਾਰਸ ਫਾਈਨਲਸ ਲਈ ਕੀਤਾ ਕੁਆਲੀਫਾਈ
Saturday, Jun 01, 2019 - 03:26 PM (IST)

ਨਵੀਂ ਦਿੱਲੀ— ਭਾਰਤੀ ਜਿਮਨਾਸਟ ਰਾਕੇਸ਼ ਕੁਮਾਰ ਪਾਤਰਾ ਨੇ ਸਲੋਵੇਨੀਆ ਦੇ ਕੋਪਰ 'ਚ ਐੱਫ.ਆਈ.ਜੀ. ਵਿਸ਼ਵ ਕੱਪ ਦੇ ਪੈਰੇਲਲ ਬਾਰਸ ਫਾਈਨਲਸ ਲਈ ਕੁਆਲੀਫਾਈ ਕਰ ਲਿਆ ਹੈ। ਉਹ 13.250 ਦੇ ਸਕੋਰ ਦੇ ਨਾਲ ਅੱਠਵੇਂ ਸਥਾਨ 'ਤੇ ਰਹੇ। ਚੋਟੀ ਦੇ ਅੱਠ ਖਿਡਾਰੀਆਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ। ਪਾਤਰਾ ਨੂੰ ਤਮਗਾ ਜਿੱਤਣ ਲਈ ਫਿਰ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਕੋਪਰ 'ਚ ਚਲ ਰਹੇ ਐੱਫ.ਆਈ.ਜੀ. ਵਿਸ਼ਵ ਕੱਪ 2019 'ਚ ਖੇਡੇ ਜਾਣ ਵਾਲੇ 7 ਵਿਸ਼ਵ ਚੈਲੰਜ ਕੱਪ ਸੀਰੀਜ਼ 'ਚ ਤੀਜਾ ਹੈ। ਪੈਰੇਲਲ ਬਾਰਸ ਫਾਈਨਲਸ ਦਾ ਮੁਕਾਬਲਾ ਐਤਵਾਰ ਨੂੰ ਹੋਵੇਗਾ।