ਗੰਗਜੀ ਨੇ ਬੜ੍ਹਤ ਬਣਾਈ, ਸੰਧੂ ਨੇ ਕੀਤਾ ''ਹੋਲ ਇਨ ਵਨ''

09/27/2019 5:35:47 PM

ਕੋਬੇ— ਸਾਬਕਾ ਚੈਂਪੀਅਨ ਰਾਹਿਲ ਗੰਗਜੀ ਨੇ ਇੱਥੇ ਸ਼ੁੱਕਰਵਾਰ ਨੂੰ ਪੈਨਾਸੋਨਿਕ ਓਪਨ ਗੋਲਫ ਚੈਂਪੀਅਨਸ਼ਿਪ 'ਚ ਅੱਠ ਅੰਡਰ 63 ਦੇ ਸ਼ਾਨਦਾਰ ਕਾਰਡ ਨਾਲ ਸਿੰਗਲ ਬੜ੍ਹਤ ਹਾਸਲ ਕੀਤੀ ਜਦਕਿ ਅਜਿਤੇਸ਼ ਸੰਧੂ 'ਹੋਲ ਇਨ ਵਨ' ਕਰਕੇ ਸਾਂਝੇ ਛੇਵੇਂ ਸਥਾਨ 'ਤੇ ਪਹੁੰਚ ਗਏ। ਗੰਗਜੀ ਨੇ ਦਿਨ 'ਚ ਅੱਠ ਬਰਡੀ ਜਮਾਈ ਜਿਸ ਨਾਲ ਉਨ੍ਹਾਂ ਦਾ ਕੁਲ ਸਕੋਰ 9 ਅੰਡਰ ਹੋ ਗਿਆ ਅਤੇ ਉਹ ਇਕ ਸ਼ਾਟ ਦੀ ਬੜ੍ਹਤ ਬਣਾਏ ਹੋਏ ਹਨ।
PunjabKesari
ਹਾਲਾਂਕਿ ਜਾਪਾਨ ਦੇ ਸਥਾਨਕ ਨਾਇਕ ਰੀਓ ਇਸ਼ੀਕਾਵਾ ਨੇ 62 ਤੋਂ ਕੋਰਸ ਰਿਕਾਰਡ ਬਣਾਇਆ ਜਿਸ ਨੂੰ ਉਹ ਤਿੰਨ ਖਿਡਾਰੀਆਂ ਦੇ ਨਾਲ ਅੱਠ ਅੰਡਰ ਪਾਰ 134 ਦੇ ਸਕੋਰ ਦੇ ਨਾਲ ਸਾਂਝੇ ਦੂਜੇ ਸਥਾਨ 'ਤੇ ਚਲ ਰਹੇ ਹਨ। ਸੰਧੂ ਨੇ ਐੱਸ ਲਗਾਉਣ ਦੇ ਬਾਅਦ ਅਗਲੇ 6 ਹੋਲ 'ਚ ਪਾਰ ਸ਼ਾਟ ਲਗਾਏ ਅਤੇ ਫਿਰ ਅੰਤਿਮ ਹੋਲ 'ਚ ਬਰਡੀ ਨਾਲ 66 ਦਾ ਕਾਰਡ ਖੇਡਿਆ। ਵਿਰਾਜ ਮਦੱਪਾ (74, 68) ਸਾਂਝੇ 58ਵੇਂ ਸਥਾਨ 'ਤੇ ਚਲ ਰਹੇ ਹਨ ਅਤੇ ਉਨ੍ਹਾਂ ਨੇ ਕਟ 'ਚ ਪ੍ਰਵੇਸ ਕੀਤਾ।


Tarsem Singh

Content Editor

Related News