ਜਗਜੀਤ ਸੰਧੂ ਨੇ ਨਵੀਂ ਫ਼ਿਲਮ ''ਇੱਲਤੀ'' ਦੀ ਕੀਤੀ ਅਨਾਊਂਸਮੈਂਟ, ਸਾਹਮਣੇ ਆਈ ਪਹਿਲੀ ਝਲਕ

Monday, May 13, 2024 - 05:44 PM (IST)

ਜਗਜੀਤ ਸੰਧੂ ਨੇ ਨਵੀਂ ਫ਼ਿਲਮ ''ਇੱਲਤੀ'' ਦੀ ਕੀਤੀ ਅਨਾਊਂਸਮੈਂਟ, ਸਾਹਮਣੇ ਆਈ ਪਹਿਲੀ ਝਲਕ

ਜਲੰਧਰ (ਬਿਊਰੋ) : ਵੈੱਬ ਸੀਰੀਜ਼ 'ਪਾਤਾਲ ਲੋਕ' 'ਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਪੰਜਾਬੀ ਅਦਾਕਾਰ ਜਗਜੀਤ ਸੰਧੂ ਨੇ ਆਪਣੀ ਅਗਲੀ ਪੰਜਾਬੀ ਫ਼ਿਲਮ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਜੀ ਹਾਂ, ਜਗਮੀਤ ਸੰਧੂ 'ਇੱਲਤੀ' ਨਾਂ ਦੇ ਟਾਈਟਲ ਹੇਠ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦੀ ਪਹਿਲੀ ਲੁੱਕ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕਰਦਿਆਂ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ ਹੈ, ''ਇੱਲਤੀ'' ਨਹੀਂ ਮਹਾਂ-ਇੱਲਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਦੀ ਵੀ ਅਨਾਊਂਸਮੈਂਟ ਕੀਤੀ ਹੈ।

PunjabKesari

ਦੱਸ ਦਈਏ ਕਿ ਜਗਜੀਤ ਸੰਧੂ ਦੀ ਫ਼ਿਲਮ 'ਇੱਲਤੀ' 14 ਫਰਵਰੀ 2025 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਹ ਫ਼ਿਲਮ 'ਚ ਗੀਤ ਐੱਮ. ਪੀ. 3 ਤੇ ਜਗਜੀਤ ਸੰਧੂ ਫ਼ਿਲਮਸ ਦਾ ਸਾਂਝੀ ਪੇਸ਼ਕਸ਼ ਹੈ। ਇਸ ਫ਼ਿਲਮ ਦੇ ਡਾਇਰੈਟਰ ਵਰਿੰਦਰ ਰਾਮਗੜ੍ਹੀਆ ਹੈ, ਜਿਸ ਦੀ ਕਹਾਣੀ ਨੂੰ ਗੁਰਪ੍ਰੀਤ ਭੁੱਲਰ ਵਲੋਂ ਲਿਖਿਆ ਗਿਆ। ਫ਼ਿਲਮ ਦੇ ਪ੍ਰੋਡਿਊਸਰ ਕੇ. ਵੀ. ਢਿੱਲੋਂ ਤੇ ਜਗਜੀਤ ਸੰਧੂ ਹਨ। 

ਦੱਸਣਯੋਗ ਹੈ ਕਿ ਜਗਜੀਤ ਸੰਧੂ ਦੀ ਫ਼ਿਲਮ 'ਓਏ ਭੋਲੇ ਓਏ' ਹਾਲ ਹੀ 'ਚ ਰਿਲੀਜ਼ ਹੋਈ ਸੀ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਹਾਲ ਹੀ 'ਚ ਉਨ੍ਹਾਂ ਦੀ ਇਹ ਫ਼ਿਲਮ ਚੋਪਾਲ ਐਪ 'ਤੇ ਰਿਲੀਜ਼ ਹੋਈ ਹੈ। ਇਸ ਫ਼ਿਲਮ 'ਚ ਜਗਜੀਤ ਸੰਧੂ ਦੀ ਖ਼ਾਸ ਅਦਾਕਾਰੀ ਵੇਖਣ ਨੂੰ ਮਿਲਦੀ ਹੈ।


author

sunita

Content Editor

Related News