ਸਿੰਧੂ ਅਤੇ ਸ਼੍ਰੀਕਾਂਤ ਇੰਡੋਨੇਸ਼ੀਆ ਮਾਸਟਰਸ ਦੇ ਕੁਆਰਟਰ ਫਾਈਨਲ ''ਚ

01/24/2019 3:57:03 PM

ਜਕਾਰਤਾ— ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾਧਾਰੀ ਪੀ.ਵੀ. ਸਿੰਧੂ ਅਤੇ ਭਾਰਤ ਦੇ ਮੋਹਰਲੇ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਮਹਿਲਾ ਸਿੰਗਲਸ ਵਰਗ ਦੇ ਪ੍ਰੀ-ਕੁਆਰਟਰ ਫਾਈਨਲ 'ਚ ਦੁਨੀਆ ਦੀ ਨੰਬਰ ਤਿੰਨ ਸ਼ਟਲਰ ਸਿੰਧੂ ਨੇ ਸਥਾਨਕ ਖਿਡਾਰਨ ਗ੍ਰੇਗੋਰੀਆ ਮਾਰਿਸਕਾ ਨੂੰ ਹਰਾਇਆ। ਜਦਕਿ ਸ਼੍ਰੀਕਾਂਤ ਨੇ ਪੁਰਸ਼ ਸਿੰਗਲਜ਼ ਦੇ ਪ੍ਰੀ. ਕੁਆਰਟਰ ਫਾਈਨਲ 'ਚ ਜਾਪਾਨ ਦੇ ਖਿਡਾਰੀ ਕੇਂਟਾ ਨਿਸ਼ੀਮੋਟੋ ਨੂੰ ਹਰਾਇਆ।
PunjabKesari
ਦੂਜਾ ਦਰਜਾ ਪ੍ਰਾਪਤ ਸਿੰਧੂ ਨੇ 37 ਮਿੰਟ ਤਕ ਚਲੇ ਇਸ ਮੁਕਾਬਲੇ 'ਚ ਦੁਨੀਆ ਦੀ ਨੰਬਰ 14 ਖਿਡਾਰਨ ਗ੍ਰੇਗੋਰੀਆ ਨੂੰ ਸਿੱਧੇ ਗੇਮਾਂ 'ਚ 23-21, 21-7 ਨਾਲ ਹਰਾ ਕੇ ਅੰਤਿਮ ਅੱਠ ਦੇ ਦੌਰ 'ਚ ਸਥਾਨ ਹਾਸਲ ਕੀਤਾ। ਪਹਿਲੇ ਗੇਮ 'ਚ ਸਿੰਧੂ ਨੂੰ ਪਰੇਸ਼ਾਨੀ ਹੋਈ ਪਰ ਦੂਜੇ 'ਚ ਉਸ ਨੇ ਆਪਣੀ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ। ਕੁਆਰਟਰ ਫਾਈਨਲ 'ਚ ਸ਼ੁੱਕਰਵਾਰ ਨੂੰ ਸਿੰਧੂ ਦਾ ਸਾਹਮਣਾ ਸਪੇਨ ਦੀ ਕੈਰੋਲਿਨਾ ਮਾਰਿਨ ਅਤੇ ਦੱਖਣੀ ਕੋਰੀਆ ਦੀ ਗਾ ਇਯੁਨ ਕਿਮ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਖਿਡਾਰਨ ਨਾਲ ਹੋਵੇਗਾ। 
PunjabKesari
ਸ਼੍ਰੀਕਾਂਤ ਨੇ ਅੰਤਿਮ-16 ਦੌਰ ਦੇ ਮੁਕਾਬਲੇ 'ਚ ਦੁਨੀਆ ਦੇ ਦਸਵੇਂ ਨੰਬਰ ਦੇ ਨਿਸ਼ੀਮੋਟੋ ਨੂੰ 30 ਮਿੰਟ ਦੇ ਅੰਦਰ ਸਿੱਧੇ ਗੇਮਾਂ 'ਚ 21-14, 21-9 ਨਾਲ ਹਰਾ ਕੇ ਅੰਤਿਮ ਅੱਠ 'ਚ ਕਦਮ ਰੱਖਿਆ। ਕੁਆਰਟਰ ਫਾਈਨਲ 'ਚ ਸ਼ੁੱਕਰਵਾਰ ਨੂੰ ਸ਼੍ਰੀਕਾਂਤ ਦਾ ਸਾਹਮਣਾ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਜਾਂ ਚੀਨ ਦੇ ਸ਼ੀ ਯੁਕੀ 'ਚੋਂ ਇਕ ਖਿਡਾਰੀ ਨਾਲ ਹੋਵੇਗਾ।


Tarsem Singh

Content Editor

Related News