ਜਿਓਤਿਕਾ ਦੇ ਸਹੁਰੇ ਤੇ ਪਤੀ ਸੂਰੀਆ ਨੇ ‘ਸ਼੍ਰੀਕਾਂਤ’ ਟੀਮ ਦੀ ਪ੍ਰਸ਼ੰਸਾ ਕੀਤੀ

Tuesday, May 14, 2024 - 02:42 PM (IST)

ਜਿਓਤਿਕਾ ਦੇ ਸਹੁਰੇ ਤੇ ਪਤੀ ਸੂਰੀਆ ਨੇ ‘ਸ਼੍ਰੀਕਾਂਤ’ ਟੀਮ ਦੀ ਪ੍ਰਸ਼ੰਸਾ ਕੀਤੀ

ਮੁੰਬਈ (ਬਿਊਰੋ) -‘ਸ਼੍ਰੀਕਾਂਤ’ ਇਕ ਮਨਮੋਹਕ ਫਿਲਮ ਹੈ ਜੋ ਦਰਸ਼ਕਾਂ ਨੂੰ ਆਪਣੇ ਪ੍ਰਭਾਵਸ਼ਾਲੀ ਬਿਰਤਾਂਤ ਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਹੁਤ ਪ੍ਰਭਾਵਤ ਕਰਦੀ ਹੈ। ਜਿਓਤਿਕਾ ਦੇ ਸਹੁਰੇ ਤੇ ਤਮਿਲ ਸਿਨੇਮਾ ਦੇ ਦਿੱਗਜ ਸ਼ਿਵਕੁਮਾਰ ‘ਸ਼੍ਰੀਕਾਂਤ’ ਨੂੰ ਸਮਕਾਲੀ ਰਤਨ ਕਹਿੰਦੇ ਹਨ। ਇਸ ਦੇ ਪ੍ਰਭਾਵ ਦੀ ਤੁਲਨਾ ਅਤੀਤ ਦੀਆਂ ਮਸ਼ਹੂਰ ਹਿੰਦੀ ਫਿਲਮਾਂ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਨੇ ਰਾਜਕੁਮਾਰ ਰਾਓ ਦੇ ਅਸਾਧਾਰਨ ਪ੍ਰਦਰਸ਼ਨ ਤੇ ਗੱਲ ਕਰਦੇ ਹੋਏ ਫਿਲਮ ਦੀ ਸ਼ੈਲੀ ਤੇ ਪ੍ਰਸਿੱਧੀ ਦੇ ਸੰਪੂਰਨ ਮਿਸ਼ਰਣ ਦੀ ਪ੍ਰਸ਼ੰਸਾ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਕਰੀਨਾ ਕਪੂਰ ਘਿਰੀ ਮੁਸ਼ਕਿਲਾਂ 'ਚ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਮਾਮਲਾ

ਇਸੇ ਤਰ੍ਹਾਂ ਦੀ ਭਾਵਨਾ ਨੂੰ ਦਰਸਾਉਂਦੇ ਹੋਏ, ਸੂਰੀਆ ਸਿਵਕੁਮਾਰ ਨੇ ਫਿਲਮ ਨੂੰ ਹਾਸੇ, ਹੰਝੂਆਂ ਅਤੇ ਆਤਮ-ਨਿਰੀਖਣ ਦੀ ਇਕ ਰੋਲਰਕੋਸਟਰ ਯਾਤਰਾ ਵਜੋਂ ਦਰਸਾਇਆ ਹੈ। ‘ਸ਼੍ਰੀਕਾਂਤ’ ਦੇ ਦਮਦਾਰ ਕਿਰਦਾਰ ਲਈ ਰਾਜਕੁਮਾਰ ਰਾਓ ਦੀ ਤਾਰੀਫ ਕੀਤੀ। ਇਹ ਫਿਲਮ ਅਕਸ਼ੈ ਤ੍ਰਿਤੀਆ ਦੇ ਮੌਕੇ 10 ਮਈ ਨੂੰ ਦੇਸ਼ ਭਰ ’ਚ ਰਿਲੀਜ਼ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News