ਵੈਸਟਇੰਡੀਜ਼ ਨੂੰ ਹਰਾਉਣ ਤੋਂ ਬਾਅਦ ਹੁਣ ਇਸ ਟੂਰਨਾਮੈਂਟ ''ਚ ਖੇਡਣਗੇ ਪ੍ਰਿਥਵੀ ਸ਼ਾਅ ਅਤੇ ਰਹਾਨੇ

10/16/2018 11:59:39 AM

ਨਵੀਂ ਦਿੱਲੀ— ਮੁੰਬਈ ਦੀ ਮਜ਼ਬੂਤ ਟੀਮ ਨੂੰ ਵਿਜੇ ਹਜ਼ਾਰੇ ਵਨ-ਡੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਿਥਵੀ ਸ਼ਾਅ ਅਤੇ ਅਜਿੰਕਯ ਰਹਾਨੇ ਦਾ ਸਾਥ ਮਿਲੇਗਾ ਜੋ ਵੈਸਟਇੰਡੀਜ਼ ਨਾਲ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਰਾਜ ਟੀਮ ਨਾਲ ਜੁੜਣਗੇ। ਸੈਮੀਫਾਈਨਲ 'ਚ ਮੁੰਬਈ ਲਈ ਇੰਨ੍ਹਾਂ ਦੋਵਾਂ ਖਿਡਾਰੀਆਂ ਦੇ ਇਲਾਵਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੀ ਖੇਡਣਗੇ ਜੋ ਕੁਆਟਰ ਫਾਈਨਲ 'ਚ ਬਿਹਾਰ ਖਿਲਾਫ ਮੈਚ 'ਚ ਖੇਡੇ ਸੀ। ਜਿਸ 'ਚ ਟੀਮ ਨੇ 9 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। 

ਮੁੰਬਈ ਦੇ ਕੋਚ ਅਤੇ ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੇ ਵੀ ਕਿਹਾ ਕਿ ਰਾਸ਼ਟਰੀ ਟੀਮ ਨਾਲ ਜੁੜੇ ਤਿੰਨੇ ਖਿਡਾਰੀ ਰਾਜ ਦੀ ਟੀਮ ਲਈ ਖੇਡਣਗੇ।ਸ਼ਾਅ ਟੂਰਨਾਮੈਂਟ ਦੇ ਸ਼ੁਰੂਆਤੀ ਦੌਰੇ 'ਚ ਖੇਡਿਆ ਸੀ ਪਰ ਫਿਰ ਵੀ ਉਸ ਦੀ ਚੋਣ ਟੈਸਟ ਟੀਮ 'ਚ ਹੋ ਗਈ। ਜਿੱਥੇ ਡੈਬਿਊ ਕਰਦੇ ਹੋਏ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮੈਨ ਆਫ ਦੀ ਸੀਰੀਜ਼ ਰਹੇ। ਵਿਜੇ ਹਜ਼ਾਰੇ ਟੂਰਨਾਮੈਂਟ ਦੇ ਸੈਮੀਫਾਈਨਲ 17 ਅਤੇ 18 ਅਕਤੂਬਰ ਨੂੰ ਖੇਡਿਆ ਜਾਵੇਗਾ।


Related News