ਨਡਾਲ ਤੋਂ ਬਾਅਦ ਹੁਣ ਜੋਕੋਵਿਚ ਵੀ ਇਟਾਲੀਅਨ ਓਪਨ ’ਚ ਹਾਰਿਆ

Monday, May 13, 2024 - 08:56 PM (IST)

ਰੋਮ, (ਭਾਸ਼ਾ)–  ਟੈਨਿਸ ਸਟਾਰ ਨੋਵਾਕ ਜੋਕੋਵਿਚ ਨੂੰ ਇੱਥੇ ਇਟਾਲੀਅਨ ਓਪਨ ਦੇ ਤੀਜੇ ਦੌਰ ਵਿਚ 29ਵਾਂ ਦਰਜਾ ਪ੍ਰਾਪਤ ਐਲੇਜਾਂਦ੍ਰੋ ਟੈਬਿਲੋ ਹੱਥੋਂ ਉਲਟਫੇਰ ਦਾ ਸ਼ਿਕਾਰ ਹੋ ਕੇ ਆਪਣੇ ਪਸੰਦੀਦਾ ਟੂਰਨਾਮੈਂਟ ਵਿਚੋਂ ਇਕ ਵਿਚੋਂ ਬਾਹਰ ਹੋਣਾ ਪਿਆ। ਸ਼ੁੱਕਰਵਾਰ ਨੂੰ ਇਕ ਪ੍ਰਸ਼ੰਸਕ ਨੂੰ ਆਟੋਗ੍ਰਾਫ ਦਿੰਦੇ ਹੋਏ ਉਸਦੀ ਪਾਣੀ ਦੀ ਬੋਤਲ ਜੋਕੋਵਿਚ ਦੇ ਸਿਰ ’ਤੇ ਲੱਗ ਗਈ ਸੀ, ਜਿਸ ਤੋਂ ਬਾਅਦ ਇਹ ਉਸਦਾ ਪਹਿਲਾ ਮੈਚ ਸੀ। 

ਜੋਕੋਵਿਚ ਨੇ ਇਕ ‘ਡਬਲ ਫਾਲਟ’ ਨਾਲ ਸ਼ੁਰੂਆਤ ਕੀਤੀ ਤੇ 6 ਵਾਰ ਦਾ ਚੈਂਪੀਅਨ ਇਸ ਤੋਂ ਬਾਅਦ ਉੱਭਰ ਨਹੀਂ ਸਕਿਆ। ਜੋਕੋਵਿਚ ਸਿਰਫ 68 ਮਿੰਟ ਵਿਚ ਟੈਬਿਲੋ ਹੱਥੋਂ 2-6, 3-6 ਨਾਲ ਹਾਰ ਗਿਆ। ਤੀਜੇ ਦੌਰ ਵਿਚ ਮਿਲੀ ਹਾਰ ਜੋਕੋਵਿਚ ਦਾ ਇਟਾਲੀਅਨ ਓਪਨ ਵਿਚ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਇਕ ਦਿਨ ਪਹਿਲਾਂ ਰਿਕਾਰਡ 10 ਵਾਰ ਦਾ ਚੈਂਪੀਅਨ ਰਾਫੇਲ ਨਡਾਲ ਵੀ ਤੀਜੇ ਦੌਰ ਵਿਚ ਹੁਬਰਟ ਹੁਕਾਰਜ ਹੱਥੋਂ ਹਾਰ ਕੇ ਬਾਹਰ ਹੋ ਗਿਆ ਸੀ।


Tarsem Singh

Content Editor

Related News