ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਜਿਨਪਿੰਗ- ਯੂਰਪ ’ਚ ਜਲਦੀ ਪਰਤੇਗੀ ਸ਼ਾਂਤੀ ਅਤੇ ਸਥਿਰਤਾ

05/17/2024 1:52:20 PM

ਬੀਜਿੰਗ (ਏਜੰਸੀਆਂ) - ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿਖਰ ਸੰਮੇਲਨ ਵਿਚ ਅਾਸ ਪ੍ਰਗਟਾਈ ਕਿ ਯੂਰਪ ਵਿਚ ਜਲਦੀ ਹੀ ਸ਼ਾਂਤੀ ਅਤੇ ਸਥਿਰਤਾ ਵਾਪਸ ਪਰਤੇਗੀ ਅਤੇ ਚੀਨ ਉਸਾਰੂ ਭੂਮਿਕਾ ਨਿਭਾਏਗਾ। ਪੁਤਿਨ ਦੀ ਬੀਜਿੰਗ ਯਾਤਰਾ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ ਮਾਸਕੋ ਯੂਕਰੇਨ ’ਚ ਨਵੇਂ ਹਮਲੇ ਦੀ ਤਿਆਰੀ ਕਰ ਰਿਹਾ ਹੈ। ਚੀਨ ਨੇ 2023 ਵਿਚ ਯੂਕ੍ਰੇਨ ’ਚ ਸ਼ਾਂਤੀ ਦੇ ਲਈ ਤਜਵੀਜ਼ ਜਾਰੀ ਕੀਤੀ ਸੀ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਨੇ ਮਾਰੀ ਛਾਲ, ਉੱਚ ਪੱਧਰ 'ਤੇ ਪਹੁੰਚੇ ਚਾਂਦੀ ਦੇ ਭਾਅ

ਆਪਣੇ ਪੰਜਵੇਂ ਕਾਰਜਕਾਲ ਲਈ ਸਹੁੰ ਚੁੱਕਣ ਤੋਂ ਬਾਅਦ ਪੁਤਿਨ ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਚੀਨ ਦੇ ਦੋ ਦਿਨਾਂ ਸਰਕਾਰੀ ਦੌਰੇ ’ਤੇ ਹਨ। ਚੀਨੀ ਰਾਸ਼ਟਰਪਤੀ ਨੇ ਇੱਥੇ ਆਪਣੇ ਪੁਰਾਣੇ ਮਿੱਤਰ ਰੂਸੀ ਰਾਸ਼ਟਰਪਤੀ ਦਾ ਰਵਾਇਤੀ ਢੰਗ ਨਾਲ ਸ਼ਾਨਦਾਰ ਸਵਾਗਤ ਕੀਤਾ। 'ਗ੍ਰੇਟ ਹਾਲ ਆਫ਼ ਦਾ ਪੀਪਲ’ ’ਚ ਇਕ ਮਹੱਤਵਪੂਰਨ ਨਿਜੀ ਮੀਟਿੰਗ ਵਿਚ ਦੋਵਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਨਾਟੋ ਦੇ ਰੁਖ਼ ਨੂੰ ਤਬਾਹਕੁੰਨ ਕਰਾਰ ਦੇਣ ਦੇ ਨਾਲ ਹੀ ਉੱਤਰ-ਪੂਰਬੀ ਏਸ਼ੀਆ ਵਿਚ ਸ਼ਕਤੀ ਸੰਤੁਲਨ ਨੂੰ ਬਦਲ ਕੇ ਅਮਰੀਕਾ ਦਾ ਗਲਬਾ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਨਿਖੇਧੀ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ, ਖੇਤਰੀ ਅਤੇ ਮਹੱਤਵਪੂਰਨ ਗਲੋਬਲ ਮੁੱਦਿਆਂ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ।

ਇਹ ਵੀ ਪੜ੍ਹੋ :     ਹੁਣ ਸ਼੍ਰੀਲੰਕਾ 'ਚ ਵੀ UPI ਰਾਹੀਂ ਕਰ ਸਕੋਗੇ ਭੁਗਤਾਨ, PhonePe-LankaPay ਨੇ ਕੀਤੀ ਸਾਂਝੇਦਾਰੀ

ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦਾ ਇਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਜਿਸ ’ਚ ਵਿਸ਼ਵ ਦੀ ਸਿਅਾਸਤ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਅਹਿਮ ਐਲਾਨ ਕੀਤੇ ਗਏ। ਰੂਸ ਅਤੇ ਚੀਨ ਦੇ ਨੇਤਾਵਾਂ ਨੇ ਵੱਖ-ਵੱਖ ਦੇਸ਼ਾਂ ਨੂੰ ਟਕਰਾਅ ਵਾਲੀਆਂ ਨੀਤੀਆਂ ਅਪਣਾਉਣ ਅਤੇ ਦੂਜਿਆਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਕਰਨ ਦਾ ਸੱਦਾ ਦਿੱਤਾ। ਬਿਆਨ ਮੁਤਾਬਕ ਚੀਨ ਨੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਰੂਸ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਅਤੇ ਉਸ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਦਾ ਵਿਰੋਧ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਦੇਸ਼ ਨੂੰ ਦੂਜਿਆਂ ਦੀ ਸੁਰੱਖਿਆ ਦੀ ਕੀਮਤ ’ਤੇ ਆਪਣੀ ਸੁਰੱਖਿਆ ਯਕੀਨੀ ਨਹੀਂ ਬਣਾਉਣੀ ਚਾਹੀਦੀ।

ਇਹ ਵੀ ਪੜ੍ਹੋ :     ਸ਼ੂਗਰ, ਦਿਲ ਅਤੇ ਲੀਵਰ ਵਰਗੀਆਂ ਕਈ ਬਿਮਾਰੀਆਂ ਦੀਆਂ 41 ਦਵਾਈਆਂ ਹੋਣਗੀਆਂ ਸਸਤੀਆਂ

ਬਿਆਨ ਵਿਚ ਰੂਸ ਅਤੇ ਚੀਨ ਨੇ ਵੱਖ-ਵੱਖ ਦੇਸ਼ਾਂ ਵੱਲੋਂ ਹਥਿਆਰਬੰਦ ਟਕਰਾਅ ਲਈ ਪੁਲਾੜ ਦੀ ਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਇਕ ਬਹੁ-ਪੱਖੀ, ਪਾਰਦਰਸ਼ੀ ਗਲੋਬਲ ਇੰਟਰਨੈਟ ਪ੍ਰਸ਼ਾਸਨ ਪ੍ਰਣਾਲੀ ਨੂੰ ਯਕੀਨੀ ਬਣਾਉਣ ਦੀ ਵਕਾਲਤ ਕੀਤੀ। ਦੋਵਾਂ ਦੇਸ਼ਾਂ ਨੇ ਅੰਤਰਰਾਸ਼ਟਰੀ ਵਿਗਿਆਨਕ ਚੰਦਰ ਸਟੇਸ਼ਨ ਦੇ ਨਿਰਮਾਣ ਅਤੇ ਚੰਦਰਮਾ ਦੀ ਖੋਜ ’ਤੇ ਪੁਲਾੜ ਵਿਚ ਆਪਣੀ ਸਾਂਝੇਦਾਰੀ ਨੂੰ ਜਾਰੀ ਰੱਖਣ ਬਾਰੇ ਵੀ ਗੱਲ ਕੀਤੀ।

ਇਹ ਵੀ ਪੜ੍ਹੋ :      ਕਵਿਤਾ ਕ੍ਰਿਸ਼ਨਾਮੂਰਤੀ ਬ੍ਰਿਟੇਨ 'ਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News