ਗ਼ਰੀਬੀ ਝੱਲੀ ਪਰ ਜਜ਼ਬੇ ਨੂੰ ਸਲਾਮ, ਹਾਕੀ ''ਚ ਸਖ਼ਤ ਮਿਹਨਤ ਦੇ ਦਮ ''ਤੇ ਪ੍ਰੀਤੀ ਵਧਾ ਰਹੀ ਹੈ ਦੇਸ਼ ਦਾ ਮਾਣ

04/13/2022 2:09:42 PM

ਸਪੋਰਟਸ ਡੈਸਕ- ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਪ੍ਰੀਤੀ ਦੇ ਘਰ 'ਚ ਉਨ੍ਹਾਂ ਦੇ ਮਾਤਾ-ਪਿਤਾ ਦੀ ਦਿਹਾੜੀ-ਮਜ਼ਦੂਰੀ ਦੇ ਰੁਪਿਆਂ ਨਾਲ ਚੁੱਲ੍ਹਾ ਬਲਦਾ ਹੈ। ਪ੍ਰੀਤੀ ਨੇ ਜਦੋਂ 2012 'ਚ ਹਾਕੀ ਖੇਡਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦੇ ਕੋਲ ਉਨ੍ਹਾਂ ਨੂੰ ਭਰਪੂਰ ਡਾਈਟ ਦੇਣ ਲਈ ਰੁਪਏ ਨਹੀਂ ਸਨ।ਪ੍ਰੀਤੀ ਦੇ ਪਿਤਾ ਸ਼ਮਸ਼ੇਰ ਤੇ ਮਾਤਾ ਸੁਦੇਸ਼ ਨਿਰਮਾਣ ਸਥਾਨਾਂ 'ਤੇ ਦਿਹਾੜੀ-ਮਜ਼ਦੂਰੀ ਕਰਦੇ ਹਨ ਪਰ ਅੱਜ ਉਨ੍ਹਾਂ ਦੀ ਧੀ ਹਾਕੀ ਨਾਲ ਦੇਸ਼ ਦਾ ਮਾਣ ਵਧਾ ਰਹੀ ਹੈ। 

ਇਹ ਵੀ ਪੜ੍ਹੋ : IPL 2022 : CSK ਖ਼ਿਲਾਫ਼ RCB ਦੀ ਹਾਰ ਦੇ ਲਈ ਕਪਤਾਨ ਡੁਪਲੇਸਿਸ ਨੇ ਇਨ੍ਹਾਂ ਕਾਰਨਾਂ ਨੂੰ ਦੱਸਿਆ ਜ਼ਿੰਮੇਵਾਰ

ਕਾਲੂਪੁਰ ਚੁੰਗੀ ਦੇ ਕੋਲ ਇਕ ਕਮਰੇ ਦੇ ਮਕਾਨ 'ਚ ਰਹਿਣ ਵਾਲੀ ਪ੍ਰੀਤੀ ਦੇ ਪਿਤਾ ਸ਼ਮਸ਼ੇਰ ਨੇ ਦੱਸਿਆ ਕਿ 10 ਸਾਲ ਪਹਿਲਾਂ ਆਪਣੀਆਂ ਸਹੇਲੀਆਂ ਨੂੰ ਹਾਕੀ ਖੇਡਦਾ ਦੇਖ ਪ੍ਰੀਤੀ ਨੇ ਵੀ ਕੋਚਿੰਗ ਦਿਵਾਉਣ ਦੀ ਬੇਨਤੀ ਕੀਤੀ, ਪਰ ਗ਼ਰੀਬੀ ਕਾਰਨ ਉਹ ਆਪਣੀ ਧੀ ਨੂੰ ਖਿਡਾਰੀ ਵਾਲੀ ਡਾਈਟ ਦੇਣ 'ਚ ਅਸਮਰਥ ਸਨ। ਉਨ੍ਹਾਂ ਕੋਲ ਉਸ ਨੂੰ ਹਾਕੀ ਸਟਿਕ ਤੇ ਡ੍ਰੈਸ ਦਿਵਾਉਣ ਲਈ ਰੁਪਏ ਨਹੀਂ ਸਨ। ਉਹ ਰੋਜ਼ਾਨਾ ਚਾਹ ਬਣਾਉਣ ਲਈ ਅੱਧਾ ਲੀਟਰ ਦੁੱਧ ਲੈਂਦੇ ਸਨ। ਉਨ੍ਹਾਂ ਸਾਹਮਣੇ ਦੁਵਿਧਾ ਸੀ ਕਿ ਉਸ ਦੁੱਧ ਨਾਲ ਚਾਹ ਬਣਾਉਣ ਜਾਂ ਧੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ, ਪਰ ਉਨ੍ਹਾਂ ਨੇ ਕੋਚ ਪ੍ਰੀਤਮ ਸਿਵਾਚ ਦੇ ਕੋਲ ਧੀ ਨੂੰ ਹਾਕੀ ਸਿਖਾਉਣ ਲਈ ਭੇਜਣਾ ਸ਼ੁਰੂ ਕੀਤਾ। 10 ਸਾਲ ਦੀ ਮਿਹਨਤ ਦੇ ਬਾਅਦ ਅੱਜ ਪ੍ਰੀਤੀ ਜੂਨੀਅਰ ਟੀਮ ਦਾ ਚਮਕਦਾ ਸਿਤਾਰਾ ਹੈ।

ਗ਼ਰੀਬੀ ਦੇਖ ਪ੍ਰੀਤਮ ਨੇ ਨਹੀਂ ਲਈ ਕੋਚਿੰਗ ਫ਼ੀਸ : 25 ਦਸੰਬਰ 2002 ਨੂੰ ਜੰਮੀ ਪ੍ਰਤੀ ਦੇ ਪਿਤਾ ਦੀ ਗ਼ਰੀਬੀ ਤੇ ਤੰਗਹਾਲੀ ਦੇਖ ਕੇ ਪ੍ਰੀਤਮ ਨੇ ਕਦੀ ਵੀ ਉਨ੍ਹਾਂ ਤੋਂ ਕੋਚਿੰਗ ਫ਼ੀਸ ਨਹੀਂ ਲਈ, ਸਗੋਂ ਖੇਡ ਦੇ ਬਾਅਦ ਪ੍ਰੀਤੀ ਲਈ ਦੁੱਧ ਤੇ ਕੇਲੇ ਦੀ ਵਿਵਸਥਾ ਕੀਤੀ ਤਾਂ ਜੋ ਉਸ ਦੀ ਡਾਈਟ 'ਚ ਕਮੀ ਨਾ ਰਹੇ। ਪ੍ਰੀਤਮ ਨੇ ਦੂਜੇ ਜ਼ਿਲਿਆਂ 'ਚ ਆਯੋਜਿਤ ਪ੍ਰਤੀਯੋਗਿਤਾਵਾਂ 'ਚ ਜਾਣ-ਆਉਣ ਤੇ ਖਾਣੇ ਲਈ ਪ੍ਰੀਤੀ ਦੀ ਮਾਲੀ ਮਦਦ ਕੀਤੀ। ਪ੍ਰੀਤੀ ਦੇ ਇਕ ਕਮਰੇ ਦੇ ਘਰ 'ਚ ਜਗ੍ਹਾ ਦੀ ਕਮੀ ਕਾਰਨ ਉਸ ਨੂੰ ਮਿਲੇ 30-32 ਤਮਗ਼ੇ ਇਕ ਟਰੰਕ 'ਚ ਰੱਖੇ ਹੋਏ ਹਨ। ਹੁਣ ਅੱਠ ਮਹੀਨੇ ਪਹਿਲਾਂ ਹੀ ਰੇਲਵੇ ਨੇ ਪ੍ਰੀਤੀ ਨੂੰ ਨੌਕਰੀ ਦਿੱਤੀ ਹੈ। 

ਇਹ ਵੀ ਪੜ੍ਹੋ : ਮੁੰਬਈ ਇੰਡੀਅਨਜ਼ ਦੀ ਹਾਰ 'ਤੇ ਬੁਮਰਾਹ ਨੇ ਕਿਹਾ- ਹਰ ਟੀਮ ਨੂੰ ਇਸ ਤੋਂ ਗੁਜ਼ਰਨਾ ਪੈਂਦਾ ਹੈ

ਨੇਹਾ ਤੇ ਸੁਮਿਤ ਦੇ ਨਕਸ਼ੇ ਕਦਮ 'ਤੇ ਪ੍ਰੀਤੀ
ਭਾਰਤੀ ਮਹਿਲਾ ਹਾਕੀ ਟੀਮ ਦੀ ਸਟਾਰ ਖਿਡਾਰੀ ਨੇਹਾ ਗੋਇਲ, ਨਿਸ਼ਾ ਤੇ ਭਾਰਤੀ ਪੁਰਸ਼ ਟੀਮ ਦੇ ਮੈਂਬਰ ਸੁਮਿਤ ਕੁਮਾਰ ਦੇ ਪਰਿਵਾਰ ਵੀ ਬੇਹੱਦ ਗ਼ਰੀਬ ਸਨ, ਪਰ ਇਨ੍ਹਾਂ ਖਿਡਾਰੀਆਂ ਨੇ ਆਪਣੀ ਮਿਹਨਤ ਤੇ ਲਗਨ ਦੇ ਦਮ 'ਚੇ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਦੇ ਨਾਲ ਹੀ ਦੇਸ਼ ਦਾ ਮਾਣ ਵੀ ਵਧਾਇਆ। ਹੁਣ ਪ੍ਰੀਤੀ ਵੀ ਇਨ੍ਹਾਂ ਦੇ ਨਕਸ਼ੇ ਕਦਮ 'ਤੇ ਚਲ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News