ਪ੍ਰਵੀਨ ਕੁਮਾਰ ਨੇ ਕਿਹਾ- ਮੇਰੇ 'ਤੇ ਲੱਗੇ ਦੋਸ਼ ਬੇਬੁਨਿਆਦ, ਮੈਂ ਤਾਂ ਕਦੇ ਕੀੜੀ ਵੀ ਨਹੀਂ ਮਾਰੀ

12/16/2019 3:59:22 PM

ਨਵੀਂ ਦਿੱਲੀ : ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਪ੍ਰਵੀਨ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਉਸ 'ਤੇ ਲਾਏ ਗਏ ਕੁੱਟਮਾਰ ਦੇ ਦੋਸ਼ 'ਸਥਾਨਕ ਰਾਜਨੀਤੀ' ਨਾਲ ਪ੍ਰੇਰਿਤ ਹਨ ਅਤੇ ਉਸ ਦਾ ਅਕਸ ਖਰਾਬ ਕਰਨ ਲਈ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਪ੍ਰਵੀਨ 'ਤੇ ਮੇਰਠ ਵਿਚ ਇਕ ਫੈਕਟਰੀ ਦਾ ਮਾਲਕ ਨਾਲ ਮਾਰਕੁੱਟ ਕਰਨ ਦਾ ਦੋਸ਼ ਲੱਗਾ ਹੈ। ਇਹ ਘਟਨਾ ਕਥਿਤ ਤੌਰ 'ਤੇ ਮੁਲਤਾਨ ਨਗਰ ਵਿਚ ਸ਼ਨੀਵਾਰ ਨੂੰ ਘਟੀ ਜਦੋਂ ਦੀਪਕ ਕੁਮਾਰ ਆਪਣੇ ਬੇਟੇ ਨੂੰ ਸਕੂਲ ਬੱਸ 'ਚੋਂ ਉਤਰਨ ਵਿਚ ਮਦਦ ਕਰਨ ਰਹੇ ਸੀ। ਦੀਪਕ ਨੇ ਦੋਸ਼ ਲਾਇਆ ਕਿ ਪ੍ਰਵੀਣ ਨੇ ਉਸ 'ਤੇ ਹਮਲਾ ਕੀਤਾ ਅਤੇ ਉਸ ਦੇ ਬੇਟੇ ਨੂੰ ਧੱਕਾ ਦਿੱਤਾ ਕਿਉਂਕਿ ਬੱਸ ਉਸ ਦੀ ਕਾਰ ਦੇ ਰਸਤੇ ਵਿਚ ਸੀ।

PunjabKesari

ਭਾਰਤ ਲਈ 6 ਟੈਸਟ ਅਤੇ 68 ਵਨ ਡੇ ਖੇਡ ਚੁੱਕੇ ਪ੍ਰਵੀਨ ਕੁਮਾਰ ਨੇ ਕਿਹਾ, ''ਇਹ ਸਭ ਝੂਠ ਹੈ। ਉਸ ਨੇ ਮੇਰੀ ਚੇਨ ਖਿੱਚਣ ਦੀ ਕੋਸ਼ਿਸ਼ ਕੀਤੀ। ਇਹ ਸਥਾਨਕ ਸਿਆਸਤ  ਹੈ। ਮੈਂ ਤਾਂ ਉਸ ਇਲਾਕੇ ਵਿਚ ਰਹਿੰਦਾ ਵੀ ਨਹੀਂ ਹਾਂ। ਮੇਰੇ ਉੱਥੇ 2-3 ਘਰ ਹਨ ਅਤੇ ਉੱਥੇ ਪੇਂਟ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਦੇਖਣ ਮੈਂ ਆਇਆ ਸੀ।'' ਪ੍ਰਵੀਨ ਨੇ ਸਥਾਨਕ ਸਿਆਸਤ ਬਾਰੇ ਕੋਈ ਖੁਲ੍ਹਾਸਾ ਨਹੀਂ ਕੀਤਾ। ਉਸ ਨੇ ਕਿਹਾ ਕਿ ਕੋਝ ਲੋਕ ਦੂਜੇ ਦੀ ਕਾਮਯਾਬੀ ਨਹੀਂ ਦੇਖ ਸਕਦੇ। ਇਹ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਹੈ। ਇਸ ਨਾਲ ਸਸਤੀ ਪ੍ਰਸਿੱਧੀ ਵੀ ਮਿਲ ਜਾਵੇਗੀ। ਮੈਂ ਵੀ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਪ੍ਰਵੀਨ ਖਿਲਾਫ ਅਜੇ ਇਹ ਮਾਮਲਾ ਦਰਜ ਨਹੀਂ ਹੋਇਆ ਹੈ ਕਿਉਂਕਿ ਦੋਸ਼ਾਂ ਦੀ ਜਾਂਚ ਹੋ ਰਹੀ ਹੈ। ਪ੍ਰਵੀਣ ਇਸ ਤੋਂ ਪਹਿਲਾਂ 2008 ਵਿਚ ਵੀ ਵਿਵਾਦਾਂ ਦੇ ਘੇਰੇ ਵਿਚ ਆਏ ਸਨ ਜਦੋਂ ਉਸ 'ਤੇ ਮੇਰਠ ਦੇ ਡਕਟਰ ਨੂੰ ਕੁੱਟਣ ਦਾ ਦੋਸ਼ ਲੱਗਾ ਸੀ।

PunjabKesari


Related News