ਪ੍ਰਗਨੇਸ਼ ਲਾਸ ਕਾਬੋਸ ਟੂਰਨਾਮੈਂਟਦੇ ਦੂਜੇ ਦੌਰ ''ਚੋਂ ਬਾਹਰ

08/01/2019 1:27:06 PM

ਸਪੋਰਟ ਡੈਸਕ—  ਪ੍ਰਗਨੇਸ਼ ਗੁਣੇਸ਼ਵਰਨ ਏ. ਟੀ. ਪੀ. ਲਾਸ ਕਾਬੋਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਦੁਨੀਆ ਦੇ 28ਵੇਂ ਨੰਬਰ ਦੇ ਖਿਡਾਰੀ ਟੇਲਰ ਫਰਿਟਸ ਤੋਂ ਹਾਰ ਕੇ ਬਾਹਰ ਹੋ ਗਏ। ਵਰਲਡ ਰੈਕਿੰਗ 'ਚ 90ਵੇਂ ਸਥਾਨ 'ਤੇ ਕਾਬਿਜ ਪ੍ਰਗਨੇਸ਼ ਨੂੰ ਅਮਰੀਕੀ ਵੈਰੀ ਨੇ 4-6, 6-3, 6-2 ਨਾਲ ਹਰਾਇਆ। ਪ੍ਰਗਨੇਸ਼ ਨੂੰ ਇੱਥੋਂ 20 ਅੰਕ ਮਿਲੇ ਜਿਸ ਦੇ ਨਾਲ ਉਹ ਰੈਂਕਿੰਗ 'ਚ ਦੋ ਸਥਾਨ 'ਤੇ ਆ ਜਾਣਗੇ। ਇਸ ਤੋਂ ਇਲਾਵਾ 12,825 ਡਾਲਰ ਇਨਾਮੀ ਰਾਸ਼ੀ ਵੀ ਉਨ੍ਹਾਂ ਨੇ ਜਿੱਤੀ।PunjabKesari

ਇਸ 'ਚ ਦਿਵਿਜ ਸ਼ਰਨ ਤੇ ਜੋਨਾਥਨ ਏਲਰਿਚ ਨੇ ਚੌਥੀ ਪ੍ਰਮੁੱਖਤਾ ਪ੍ਰਾਪਤ ਬੇਨ ਮੈਕਲਾਚਲਾਨ ਤੇ ਜਾਨ ਪੈਟਰਿਕ ਸਮਿਥ ਦੀ ਜੋੜੀ ਨੂੰ 7-5, 6-1 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਦਾਖਲ ਕਰ ਲਿਆ। ਵਾਸ਼ੀਂਗਟਨ 'ਚ ਏ. ਟੀ. ਪੀ 500 ਸਿੱਟੀ ਓਪਨ 'ਚ ਲਿਏਂਡਰ ਪੇਸ ਤੇ ਰੋਹਨ ਬੋਪੰਨਾ ਆਪਣੇ ਆਪਣੇ ਜੋੜੀਦਾਰਾਂ ਦੇ ਨਾਲ ਹਾਰ ਗਏ।


Related News