ਅਭਿਆਸ ਮੈਚ : ਉਮੇਸ਼ ਨੇ ਦਾਅਵਾ ਕੀਤਾ ਮਜ਼ਬੂਤ

Thursday, Jul 22, 2021 - 02:20 AM (IST)

ਅਭਿਆਸ ਮੈਚ : ਉਮੇਸ਼ ਨੇ ਦਾਅਵਾ ਕੀਤਾ ਮਜ਼ਬੂਤ

ਚੇਸਟਰ ਲੀ ਸਟਰੀਟ - ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਕਾਊਂਟੀ ਇਲੈਵਨ ਵਿਰੁੱਧ ਅਭਿਆਸ ਕ੍ਰਿਕਟ ਮੈਚ ’ਚ ਨਵੀਂ ਗੇਂਦ ਨਾਲ ਚੰਗਾ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤੀ ਇਲੈਵਨ ’ਚ ਜਗ੍ਹਾ ਬਣਾਉਣ ਦਾ ਆਪਣਾ ਦਾਅਵਾ ਮਜ਼ਬੂਤ ਕੀਤਾ, ਜਦੋਂਕਿ ਮੇਜ਼ਬਾਨ ਟੀਮ ਵੱਲੋਂ ਸਲਾਮੀ ਬੱਲੇਬਾਜ਼ ਹਸੀਬ ਹਮੀਦ ਨੇ ਸੈਂਕੜਾ ਜੜ ਕੇ ਲੰਬੇ ਅਰਸੇ ਬਾਅਦ ਰਾਸ਼ਟਰੀ ਟੀਮ ’ਚ ਵਾਪਸੀ ਦਾ ਜਸ਼ਨ ਮਨਾਇਆ।

ਇਹ ਖ਼ਬਰ ਪੜ੍ਹੋ- Australia ਨੇ ਪਹਿਲੇ ਵਨ ਡੇ ’ਚ West Indies ਨੂੰ ਹਰਾਇਆ

PunjabKesari
ਕਾਊਂਟੀ ਇਲੈਵਨ ਨੇ ਇਸ 3 ਦਿਨਾਂ ਅਭਿਆਸ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਦੀਆਂ 311 ਦੌੜਾਂ ਦੇ ਜਵਾਬ ’ਚ ਆਪਣੀ ਪਹਿਲੀ ਪਾਰੀ ’ਚ 220 ਦੌੜਾਂ ਬਣਾਈਆਂ। ਭਾਰਤ ਨੂੰ ਇਸ ਤਰ੍ਹਾਂ ਨਾਲ ਪਹਿਲੀ ਪਾਰੀ ’ਚ 91 ਦੌੜਾਂ ਦਾ ਵਾਧਾ ਮਿਲਿਆ ਹੈ। ਸਲਾਮੀ ਬੱਲੇਬਾਜ਼ ਹਮੀਦ ਨੂੰ ਬੁੱਧਵਾਰ ਨੂੰ ਹੀ ਭਾਰਤ ਖਿਲਾਫ ਪਹਿਲੇ 2 ਟੈਸਟ ਮੈਚਾਂ ਲਈ ਇੰਗਲੈਂਡ ਦੀ 17 ਮੈਂਬਰੀ ਟੀਮ ’ਚ ਚੁਣਿਆ ਗਿਆ ਸੀ ਅਤੇ 24 ਸਾਲ ਦੇ ਬੱਲੇਬਾਜ਼ ਨੇ ਇਸ ਦਾ ਜਸ਼ਨ 112 ਦੌੜਾਂ ਦੀ ਪਾਰੀ ਖੇਡ ਕੇ ਮਨਾਇਆ। ਉਮੇਸ਼ ਨੇ ਭਾਰਤੀ ਗੇਂਦਬਾਜ਼ਾਂ ਦੀ ਅਗਵਾਈ ਕੀਤੀ ਅਤੇ 15 ਓਵਰਾਂ ’ਚ 22 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।

ਇਹ ਖ਼ਬਰ ਪੜ੍ਹੋ- PAK ਨੂੰ 3 ਵਿਕਟਾਂ ਨਾਲ ਹਰਾ ਕੇ England ਨੇ ਜਿੱਤੀ ਟੀ20 ਸੀਰੀਜ਼

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News