ਮਹਿਲਾ T20 WC ਫਾਈਨਲ ਤੋਂ ਪਹਿਲਾਂ ਬੋਲੇ ਮੋਦੀ- ਨੀਲੇ ਰੰਗ 'ਚ ਰੰਗੇਗਾ ਐੱਮ. ਸੀ. ਜੀ.

Sunday, Mar 08, 2020 - 11:42 AM (IST)

ਸਪੋਰਟਸ ਡੈਸਕ (ਭਾਸ਼ਾ) — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉਮੀਦ ਜਤਾਈ ਕਿ ਭਾਰਤੀ ਮਹਿਲਾ ਟੀਮ ਐਤਵਾਰ ਨੂੰ ਜਦੋਂ ਆਸਟਰੇਲੀਆ ਵਿਰੁੱਧ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ ਲਈ ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) ’ਤੇ ਉਤਰੇਗੀ ਤਾਂ ਸਟੇਡੀਅਮ ਨੀਲੇ ਰੰਗ (ਭਾਰਤੀ ਟੀਮ ਦੀ ਜਰਸੀ) ਨਾਲ ਭਰਿਆ ਹੋਵੇਗਾ। ਪ੍ਰਧਾਨ ਮੰਤਰੀ ਨੇ ਟਵਿਟਰ ’ਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦੇ ਟਵੀਟ ਦੇ ਜਵਾਬ ਵਿਚ ਇਹ ਗੱਲ ਕਹੀ।

PunjabKesari

ਮੌਰੀਸਨ ਨੇ ਮੋਦੀ ਨੂੰ ਟੈਗ ਕਰਕੇ ਟਵੀਟ ਕੀਤਾ, ‘‘ਮੋਦੀ, ਮੈਲਬੋਰਨ ਵਿਚ ਕੱਲ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਆਸਟਰੇਲੀਆ ਦਾ ਭਾਰਤ ਨਾਲ ਮੁਕਾਬਲਾ ਹੋਵੇਗਾ। ਐੱਮ. ਸੀ. ਜੀ. ਵਿਚ ਵੱਡੀ ਗਿਣਤੀ ਵਿਚ ਦਰਸ਼ਕਾਂ ਵਿਚਾਲੇ ਦੋ ਸ਼ਾਨਦਾਰ ਟੀਮਾਂ ਹੋਣਗੀਆਂ। ਇਹ ਇਕ ਵੱਡਾ ਤੇ ਸ਼ਾਨਦਾਰ ਮੈਚ ਹੋਣ ਜਾ ਰਿਹਾ ਹੈ। ਹਰ ਪਾਸੇ ਆਸਟਰੇਲੀਆ ਦਾ ਜਲਵਾ ਹੋਵੇਗਾ।’’

PunjabKesariਆਸਟਰੇਲੀਆਈ ਪ੍ਰਧਾਨ ਮੰਤਰੀ ਨੂੰ ਜਵਾਬ ਦਿੰਦਿਆਂ ਮੋਦੀ ਨੇ ਟਵੀਟ ਕੀਤਾ, ‘‘ਮੌਰੀਸਨ, ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤ ਤੇ ਆਸਟਰੇਲੀਆ ਦੀ ਟੀਮਾਂ, ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ। ਭਾਰਤੀ ਮਹਿਲਾ ਟੀਮ ਤੇ ਆਸਟਰੇਲੀਆਈ ਮਹਿਲਾ ਟੀਮ ਨੂੰ ਸ਼ੁੱਭਕਾਮਨਾਵਾਂ, ਮਹਿਲਾ ਦਿਵਸ ਦੀ ਵਧਾਈ।’’ ਮੋਦੀ ਨੇ ਕਿਹਾ, ‘‘ਚੰਗਾ ਖੇਡਣ ਵਾਲੀ ਟੀਮ ਜਿੱਤੇ। ਨੀਲੇ ਪਹਾੜ ਦੀ ਤਰ੍ਹਾਂ, ਐੱਮ. ਸੀ. ਜੀ. ਵੀ ਕੱਲ ਨੀਲੇ ਰੰਗ ਨਾਲ ਰੰਗਿਆ ਹੋਵੇਗਾ।’’

 


Related News