ਹੁਣ PRTC ਬੱਸਾਂ ਨੂੰ ਵੀ ਆਪਣੀ ਪਾਰਟੀ ਦੇ ਰੰਗ ''ਚ ਰੰਗਣ ਲੱਗੀ ''ਆਪ'' ਸਰਕਾਰ: ਸੁਖਪਾਲ ਖਹਿਰਾ
Tuesday, Mar 03, 2026 - 11:45 AM (IST)
ਚੰਡੀਗੜ੍ਹ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਪੀ. ਆਰ. ਟੀ. ਸੀ. ਬੱਸਾਂ ਨੂੰ ਆਪਣੀ ਪਾਰਟੀ ਦੇ ਰੰਗ ਵਿਚ ਰੰਗਣਾ ਸ਼ੁਰੂ ਕਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਹਸਪਤਾਲਾਂ ਤੇ ਸਕੂਲਾਂ ਨੂੰ ਆਪਣੀ ਪਾਰਟੀ ਦੇ ਰੰਗ ਵਿਚ ਰੰਗਿਆ ਸੀ ਤੇ ਹੁਣ ਪੀ. ਆਰ. ਟੀ. ਸੀ. ਬੱਸਾਂ ਨੂੰ ਵੀ ਪੀਲੇ ਤੇ ਨੀਲੇ ਰੰਗ ਵਿਚ ਰੰਗਿਆ ਜਾ ਰਿਹਾ ਹੈ।
First @AamAadmiParty govt painted the Hospitals of Punjab into their party colors then the Schools and now even the PRTC buses are being painted yellow & blue !
— Sukhpal Singh Khaira (@SukhpalKhaira) March 3, 2026
This is heights of obsession for partisan politics by @ArvindKejriwal !
Remember @BhagwantMann used to make fun of… pic.twitter.com/x4Lchch0oo
ਉਨ੍ਹਾਂ ਨੇ ਇਸ ਫ਼ੈਸਲੇ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਾਰਟੀ ਸਿਆਸਤ ਦੇ ਜਨੂੰਨ ਦਾ ਸਿਖਰ ਦੱਸਿਆ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਸਾਈਕਲਾਂ, ਬੱਸਾਂ, ਰਾਸ਼ਨ ਦੇ ਬੈਗਾਂ ਆਦਿ 'ਤੇ ਤਸਵੀਰਾਂ ਲਗਵਾਉਣ ਲਈ ਬਾਦਲਾਂ ਦਾ ਮਜ਼ਾਕ ਉਡਾਉਂਦਾ ਸੀ, ਪਰ ਹੁਣ ਉਹ ਪੂਰੇ ਸੂਬੇ ਨੂੰ ਹੀ ਪਾਰਟੀ ਦੇ ਰੰਗ ਵਿਚ ਰੰਗ ਰਿਹਾ ਹੈ। ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਇਕ ਵਰਕਸ਼ਾਪ ਵਿਚ ਨੀਲੇ ਤੇ ਪੀਲੇ ਰੰਗ ਵਿਚ ਰੰਗੀਆਂ ਗਈਆਂ ਪੀ. ਆਰ. ਟੀ. ਸੀ. ਦੀਆਂ ਬੱਸਾਂ ਨਜ਼ਰ ਆ ਰਹੀਆਂ ਹਨ ਤੇ ਵੀਡੀਓ ਉੱਪਰ 'ਪੀ. ਆਰ. ਟੀ. ਸੀ. ਦਾ ਨਵਾਂ ਰੰਗ' ਲਿਖਿਆ ਹੋਇਆ ਹੈ।
