2019 ਵਿਸ਼ਵ ਕੱਪ ਲਈ ਯੋਜਨਾ ਖਰਾਬ ਸੀ : ਇਰਫਾਨ
Sunday, Jun 14, 2020 - 06:41 PM (IST)
ਨਵੀਂ ਦਿੱਲੀ– ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਦਾ ਮੰਨਣਾ ਹੈ ਕਿ ਇੰਗਲੈਂਡ ਵਿਚ 2019 ਵਿਚ ਵਨ ਡੇ ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਯੋਜਨਾ ਖਰਾਬ ਸੀ, ਜਿਸ ਦੇ ਕਾਰਣ ਉਸ ਨੂੰ ਸੈਮੀਫਾਈਨਲ ਵਿਚੋਂ ਹੀ ਬਾਹਰ ਹੋਣਾ ਪਿਆ। ਇਰਫਾਨ ਨੇ ਕਿਹਾ,‘‘ਜੇਕਰ ਤੁਸੀਂ 2019 ਵਿਸ਼ਵ ਕੱਪ ਨੂੰ ਦੇਖੋ ਤਾਂ ਉਸਦੇ ਲਈ ਮੈਂ ਇਹ ਹੀ ਕਹਾਂਗਾ ਕਿ ਯੋਜਨਾ ਬਹੁਤ ਖਰਾਬ ਸੀ। ਮੈਨੂੰ ਲੱਗਦਾ ਹੈ ਕਿ ਟੀਮ ਵਿਸਵ ਕੱਪ ਲਈ ਬਿਹਤਰ ਯੋਜਨਾ ਬਣਾ ਸਕਦੀ ਸੀ।’’ ਸਾਬਕਾ ਆਲਰਾਊਂਡਰ ਨੇ ਕਿਹਾ,‘‘ਦੇਖੋ ਸਾਡੇ ਕੋਲ ਸੰਸਾਧਨ ਹਨ, ਸਾਡੇ ਕੋਲ ਖਿਡਾਰੀ ਹਨ, ਸਾਡੇ ਕੋਲ ਫਿਟਨੈੱਸ ਹੈ, ਸਾਡੇ ਕੋਲ ਵਿਸ਼ਵ ਚੈਂਪੀਅਨ ਬਣ ਲਈ ਸਭ ਕੁਝ ਹੈ ਪਰ ਸਾਡੇ ਕੋਲ ਇਕ ਚੀਜ਼ ਦੀ ਕਮੀ ਸੀ ਤੇ ਉਹ ਇਹ ਸੀ ਕਿ ਸਾਡੇ ਕੋਲ ਵਿਸ਼ਵ ਕੱਪ ਤੋਂ ਪਹਿਲਾਂ ਚਾਰ ਨੰਬਰ ਦਾ ਬੱਲੇਬਾਜ਼ ਨਹੀਂ ਸੀ।’’
ਇਰਫਾਨ ਨੇ ਕਿਹਾ,‘‘ਅਸੀਂ ਇਕ ਪ੍ਰਫੈਕਟ ਇਲੈਵਨ ਲੱਭਣ ਲਈ ਸੰਘਰਸ਼ ਕਰ ਰਹੇ ਸੀ। ਮੇਰਾ ਮੰਨਣਾ ਹੈ ਕਿ ਸਾਨੂੰ ਇਹ ਤੈਅ ਕਰਨ ਦੀ ਲੋੜ ਹੈ ਕਿ ਜਦੋਂ ਵੀ ਅਸੀਂ ਵਿਸ਼ਵ ਕੱਪ ਸਮੇਤ ਆਈ. ਸੀ.ਸੀ. ਟੂਰਨਾਮੈਂਟਾਂ ਵਿਚ ਉਤਰੀਏ ਤਾਂ ਅਸੀਂ ਬਿਹਤਰ ਯੋਜਨਾ ਦੇ ਨਾਲ ਜਾਈਏ। ਜੇਕਰ ਸਾਡੇ ਕੋਲ ਬਿਹਤਰ ਯੋਜਨਾ ਹੁੰਦੀ ਹੈ ਤਾਂ ਸਾਡੇ ਕੋਲ ਚੈਂਪੀਅਨ ਬਣਨ ਲਈ ਸਾਰੇ ਸੰਸਾਧਨ ਮੌਜੂਦ ਹਨ।’’