ਪਟਨਾ ਪਾਇਰੇਟਸ ਨੇ ਜੈਪੁਰ ਪਿੰਕ ਪੈਂਥਰਸ ਨੂੰ 47-21 ਨਾਲ ਹਰਾਇਆ

Tuesday, Sep 05, 2017 - 10:32 PM (IST)

ਪਟਨਾ ਪਾਇਰੇਟਸ ਨੇ ਜੈਪੁਰ ਪਿੰਕ ਪੈਂਥਰਸ ਨੂੰ 47-21 ਨਾਲ ਹਰਾਇਆ

ਕੋਲਕਾਤਾ—ਪਟਨਾ ਪਾਇਰੇਟਸ ਨੇ ਕਪਤਾਨ ਪ੍ਰਦੀਪ ਨਰਵਾਲ ਦੇ ਸ਼ਾਨਦਰ ਖੇਡ ਦੇ ਦਮ 'ਤੇ ਪ੍ਰੋ ਕਬੱਡੀ ਲੀਗ 'ਚ ਅੱਜ ਜੈਪੁਰ ਪਿੰਕ ਪੈਂਥਰਸ ਨੂੰ 47-21 ਨਾਲ ਕਰਾਰੀ ਹਾਰ ਦਿੱਤੀ । ਨੇਤਾਜੀ ਇੰਡੋਰ ਸਟੇਡਿਅਮ 'ਚ ਅੱਜ ਖੇਡੇ ਗਏ ਮੁਕਾਬਲੇ 'ਚ ਨਰਵਾਲ ਨੇ ਇਕੱਲੇ 21 ਅੰਕ ਬਨਾਏ ਜੋ ਪਿੰਕ ਪੈਂਥਰਸ ਦੀ ਪੂਰੀ ਟੀਮ ਦੇ ਅੰਕ ਦੇ ਬਰਾਬਰ ਸਨ । ਇਸਦੇ ਨਾਲ ਹੀ ਨਰਵਾਲ ਇਸ ਖੇਡ 'ਚ ਸੌ ਰੇਡ ਅੰਕ ਬਣਾਉਣ ਵਾਲੇ ਪਹਿਲਾਂ ਖਿਡਾਰੀ ਬਣੇ । ਉਨ੍ਹਾਂ ਨੇ ਮੈਚ ਦੇ 6ਵੇਂ ਮਿੰਟ 'ਚ ਸੁਪਰ ਰੇਡ ਦੇ ਨਾਲ ਇਹ ਉਪਲਬਧੀ ਹਾਸਲ ਕੀਤੀ । ਇਸ ਜਿੱਤ ਨਾਲ ਪਾਇਰੇਟਸ ਦੀ ਟੀਮ ਨੌਂ ਮੈਚਾਂ 'ਚ 33 ਅੰਕਾਂ ਨਾਲ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ । ਬਾਲੀਵੁਡ ਐਕਟਰ ਅਭੀਸ਼ੇਕ ਬੱਚਨ ਦੀ ਟੀਮ ਪਿੰਕ ਪੈਂਥਰਸ ਦੇ ਇਨ੍ਹੇ ਹੀ ਮੈਚਾਂ 'ਚ 28 ਅੰਕ ਹਨ ।


Related News