ਕਸ਼ਯਪ, ਮਿਥੁਨ ਓਰਲੀਆਂਸ ਮਾਸਟਰਸ ਬੈਡਮਿੰਟਨ ਦੇ ਪ੍ਰੀ ਕੁਆਰਟਰ ਫਾਈਨਲ ''ਚ

03/21/2019 9:01:04 AM

ਓਰਲੀਆਂਸ (ਫਰਾਂਸ)— ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਯਪ ਅਤੇ ਮਿਥੁਨ ਮੰਜੂਨਾਥ ਨੇ ਬੁੱਧਵਾਰ ਨੂੰ 75,000 ਡਾਲਰ ਇਨਾਮੀ ਰਾਸ਼ੀ ਦੇ ਓਰਲੀਆਂਸ ਮਾਸਟਰਸ ਬੀ.ਡਬਲਿਊ.ਐੱਫ. ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲ ਪ੍ਰੀ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਛੇਵਾਂ ਦਰਜਾ ਪ੍ਰਾਪਤ ਕਸ਼ਯਪ ਨੇ ਇਟਲੀ ਦੇ ਰੋਸਾਰੀਓ ਮਾਡਾਲੋਨਾ ਨੂੰ 21-15, 21-17 ਨਾਲ ਹਰਾਇਆ ਅਤੇ ਹੁਣ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਕੋਕੀ ਵਾਟਾਨਾਬੇ ਨਾਲ ਹੋਵੇਗਾ। 

ਜਦਕਿ ਮਿਥੁਨ ਨੇ ਹਮਵਤਨ ਸਿਧਾਰਥ ਪ੍ਰਤਾਪ ਸਿੰਘ ਨੂੰ ਇਕ ਹੋਰ ਮੈਚ 'ਚ 21-18, 21-16 ਨਾਲ ਹਰਾਇਆ। ਮਹਿਲਾ ਸਿੰਗਲ 'ਚ ਮੁਗਧਾ ਅਗਰੇ ਨੇ ਹਮਵਤਨ ਸ਼੍ਰੀ ਕ੍ਰਿਸ਼ਣ ਪ੍ਰਿਆ ਕੁਦਾਰਾਵੱਲੀ ਦੀ ਚੁਣੌਤੀ ਨੂੰ ਢਹਿ-ਢੇਰੀ ਕਰਦੇ ਹੋਏ 21-16, 20-22, 21-13 ਨਾਲ ਜਿੱਤ ਹਾਸਲ ਕਰ ਕੇ ਅੰਤਿਮ 16 'ਚ ਪ੍ਰਵੇਸ਼ ਕੀਤਾ। ਹੁਣ ਉਨ੍ਹਾਂ ਦਾ ਸਾਹਮਣਾ ਸਵਿਟਜ਼ਰਲੈਂਡ ਦੀ ਸਬਰੀਨਾ ਜਾਕੇਟ ਨਾਲ ਹੋਵੇਗਾ ਜਿਨ੍ਹਾਂ ਨੇ ਭਾਰਤ ਦੀ ਵੈਦੇਹੀ ਚੌਧਰੀ ਨੂੰ ਹਰਾਇਆ।


Tarsem Singh

Content Editor

Related News