Sing v Nep : ਪਾਰਸ ਦਾ ਟੀ-20 ''ਚ ਤੂਫਾਨੀ ਸੈਂਕੜਾ, ਅਜਿਹਾ ਕਰਨ ਵਾਲੇ ਦੁਨੀਆ ਦੇ ਦੂਜੇ ਖਿਡਾਰੀ ਬਣੇ

09/29/2019 1:05:30 PM

ਸਪੋਰਟਸ ਡੈਸਕ : ਸਿੰਗਾਪੁਰ ਟੀ-20 ਟ੍ਰਾਈ ਸੀਰੀਜ਼ ਦੇ ਦੂਜੇ ਮੈਚ ਵਿਚ ਨੇਪਾਲ ਕ੍ਰਿਕਟ ਟੀਮ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਨੇਪਾਲ ਦੇ ਕਪਤਾਨ ਪਾਰਸ ਖੜਕਾ ਨੇ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਨਾ ਸਿਰਫ ਆਪਣੀ ਟੀਮ ਨੂੰ ਜਿੱਤ ਦਿਵਾਈ ਸਗੋਂ ਵਰਲਡ ਰਿਕਾਰਡ ਵੀ ਆਪਣੇ ਨਾਂ ਕੀਤਾ। ਸਿੰਗਾਪੁਰ ਖਿਲਾਫ ਖੇਡੇ ਗਏ ਇਸ ਮੈਚ ਵਿਚ ਪਾਰਸ ਦੀ ਪਾਰੀ ਦੇ ਦਮ 'ਤੇ ਨੇਪਾਲ ਨੂੰ 9 ਵਿਕਟਾਂ ਦੇ ਵੱਡੇ ਫਰਕ ਨਾਲ ਜਿੱਤ ਮਿਲੀ। ਪਾਰਸ ਨੇ ਇਸ ਮੈਚ ਵਿਚ 106 ਦੌੜਾਂ ਦੀ ਅਜੇਤੂ ਪਾਰੀ ਖੇਡੀ।

PunjabKesari

ਇਸ 106 ਦੌੜਾਂ ਦੀ ਪਾਰੀ ਦੇ ਦਮ 'ਤੇ ਪਾਰਸ ਖੜਕਾ ਦੁਨੀਆ ਦੇ ਅਜਿਹੇ ਪਹਿਲੇ ਬੱਲੇਬਾਜ਼ ਬਣ ਗਏ, ਜਿਸ ਨੇ ਟੀ-20 ਮੁਕਾਬਲੇ ਵਿਚ ਚੇਜ਼ ਕਰਦਿਆਂ ਸੈਂਕੜਾ ਲਗਾਇਆ ਹੋਵੇ। ਇਸ ਤੋਂ ਪਹਿਲਾਂ ਟੀ-20 ਕ੍ਰਿਕਟ ਟੀਮ ਦਾ ਕੋਈ ਵੀ ਕਪਤਾਨ ਚੇਜ਼ ਕਰਦਿਆਂ ਹੁਣ ਤਕ ਸੈਂਕੜਾ ਨਹੀਂ ਲਗਾ ਸਕਿਆ ਸੀ। ਪਾਰਸ ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਟੀ-20 ਕਪਤਾਨ ਬਣ ਗਏ ਹਨ। ਆਪਣੀ ਇਸ ਪਾਰੀ ਵਿਚ ਪਾਰਸ ਨੇ 52 ਗੇਂਦਾਂ ਦਾ ਸਾਹਮਣਾ ਕਰਦਿਆਂ 7 ਚੌਕੇ ਅਤੇ 9 ਛੱਕੇ ਲਗਾਏ।

PunjabKesari

ਪਾਰਸ ਨੇ 49 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕੀਤਾ। ਟੀ-20 ਵਿਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਉਹ ਏਸ਼ੀਆ ਦੇ ਚੌਥੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਪਾਰਸ ਨੇ ਵਨ ਡੇ ਵਿਚ ਵੀ ਨੇਪਾਲ ਵੱਲੋਂ ਪਹਿਲਾ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਚੁੱਕੇ ਹਨ। ਇਸ ਮੈਚ ਵਿਚ ਸਿੰਗਾਪੁਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 152 ਦੌੜਾਂ ਦਾ ਟੀਚਾ ਨੇਪਾਲ ਨੂੰ ਦਿੱਤਾ ਸੀ। ਇਸ ਦੇ ਜਵਾਬ ਵਿਚ ਪਾਰਸ ਨੇ ਆਪਣੀ ਤੂਫਾਨੀ ਪਾਰੀ ਦੇ ਦਮ 'ਤੇ ਨੇਪਾਲ ਨੂੰ 16 ਓਵਰਾਂ ਵਿਚ ਜਿਤਾ ਦਿੱਤਾ।


Related News