ਨਿਊਜ਼ੀਲੈਂਡ ਖਿਲਾਫ ਪਾਕਿ ਦੀ ਟੀ-20 ਟੀਮ ਦੇ ਕੋਚ ਹੋਣਗੇ ਚੋਣਕਾਰ ਮੁਹੰਮਦ ਯੂਸਫ-ਅਬਦੁਲ ਰਜ਼ਾਕ

04/07/2024 12:23:09 PM

ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇਸ ਮਹੀਨੇ ਦੇ ਅੰਤ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਘਰੇਲੂ ਟੀ-20 ਸੀਰੀਜ਼ ਲਈ ਚੋਣ ਕਮੇਟੀ ਦੇ ਮੈਂਬਰਾਂ ਮੁਹੰਮਦ ਯੂਸਫ ਅਤੇ ਅਬਦੁਲ ਰਜ਼ਾਕ ਨੂੰ ਕ੍ਰਮਵਾਰ ਅੰਤਰਿਮ ਮੁੱਖ ਕੋਚ ਅਤੇ ਸਹਾਇਕ ਕੋਚ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਵਿਦੇਸ਼ੀ ਕੋਚ ਗੈਰੀ ਕਰਸਟਨ ਅਤੇ ਜੇਸਨ ਗਿਲੇਸਪੀ ਨਾਲ ਲੰਬੇ ਸਮੇਂ ਦੀ ਭੂਮਿਕਾ ਲਈ ਗੱਲਬਾਤ ਜਾਰੀ ਰਹਿਣ ਕਾਰਨ ਇਹ ਫੈਸਲਾ ਲਿਆ ਗਿਆ।
ਬੋਰਡ ਦੇ ਇਕ ਭਰੋਸੇਯੋਗ ਸੂਤਰ ਨੇ ਕਿਹਾ ਕਿ ਗਿਲੇਸਪੀ ਨਾਲ ਗੱਲਬਾਤ ਲਗਭਗ ਪੂਰੀ ਹੋ ਚੁੱਕੀ ਹੈ ਕਿਉਂਕਿ ਉਹ ਰੈੱਡ-ਬਾਲ ਫਾਰਮੈਟ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਣ ਲਈ ਰਾਜ਼ੀ ਹੋ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ 'ਚ ਰੁੱਝੇ ਹੋਣ ਕਾਰਨ ਕਰਸਟਨ ਨਾਲ ਅਜੇ ਤੱਕ ਗੱਲਬਾਤ ਤੈਅ ਨਹੀਂ ਹੋਈ ਹੈ। ਸੂਤਰ ਨੇ ਕਿਹਾ, “ਗਿਲੇਸਪੀ ਸਹਿਮਤ ਹੋ ਗਿਆ ਹੈ ਪਰ ਉਸ ਨੇ ਆਪਣੀ ਫੀਸ ਅਤੇ ਪਾਕਿਸਤਾਨ ਵਿੱਚ ਕਿੰਨੇ ਦਿਨ ਮੌਜੂਦ ਰਹਿਣਗੇ ਇਸ ਬਾਰੇ ਸ਼ਰਤਾਂ ਰੱਖੀਆਂ ਹਨ।
ਸੂਤਰ ਨੇ ਕਿਹਾ ਕਿ ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਟੀ-20 ਵਿਸ਼ਵ ਕੱਪ ਤੋਂ ਬਾਅਦ ਉਪਲਬਧ ਹੋਵੇਗਾ ਜਦੋਂ ਪਾਕਿਸਤਾਨ ਬੰਗਲਾਦੇਸ਼, ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਮੁਹਿੰਮ ਜਾਰੀ ਰੱਖੇਗਾ। ਜੇਕਰ ਸਭ ਕੁਝ ਯੋਜਨਾ ਮੁਤਾਬਕ ਹੁੰਦਾ ਹੈ, ਤਾਂ ਕਰਸਟਨ ਵਾਈਟ-ਬਾਲ ਫਾਰਮੈਟ ਦੇ ਨਵੇਂ ਕੋਚ ਹੋਣਗੇ। ਸੂਤਰ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ 18 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ, ਇਸ ਲਈ ਬੋਰਡ ਨੇ ਯੂਸਫ ਅਤੇ ਰਜ਼ਾਕ ਨੂੰ ਟੀਮ ਦੀ ਕੋਚਿੰਗ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਹੈ।


Aarti dhillon

Content Editor

Related News