ਜ਼ਖਮੀ ਰਿਜ਼ਵਾਨ ਅਤੇ ਨਿਆਜ਼ੀ ਟੀ-20 ਲੜੀ ਤੋਂ ਹੋਏ ਬਾਹਰ

Friday, Apr 26, 2024 - 10:59 AM (IST)

ਜ਼ਖਮੀ ਰਿਜ਼ਵਾਨ ਅਤੇ ਨਿਆਜ਼ੀ ਟੀ-20 ਲੜੀ ਤੋਂ ਹੋਏ ਬਾਹਰ

ਕਰਾਚੀ– ਜ਼ਖਮੀ ਵਿਕਟ ਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਇਰਫਾਨ ਖਾਨ ਨਿਆਜ਼ੀ ਨਿਊਜ਼ੀਲੈਂਡ ਵਿਰੁੱਧ ਚੱਲ ਰਹੀ ਟੀ-20 ਲੜੀ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹਨ। ਪਾਕਿਸਤਾਨ ਕ੍ਰਿਕਟ ਕੰਟ੍ਰੋਲ ਬੋਰਡ (ਪੀ. ਸੀ. ਬੀ.) ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੂੰ ਦੋਵਾਂ ਦੀਆਂ ਰੇਡੀਓਲਾਜੀ ਰਿਪੋਰਟਾਂ ਮਿਲੀਆਂ ਹਨ ਅਤੇ ਦੋਵਾਂ ਨੂੰ ਟੀ-20 ਲੜੀ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਜੋੜੀ ਤੋਂ ਇਲਾਵਾ ਆਜ਼ਮ ਖਾਨ ਪਹਿਲਾਂ ਹੀ ਸੱਟ ਕਾਰਨ ਟੀਮ ਲਈ ਉਪਲੱਬਧ ਨਹੀਂ ਹੈ। ਉੱਧਰ ਇਸ ਸਾਲ ਦੇ ਸ਼ੁਰੂ ’ਚ ਨਿਊਜ਼ੀਲੈਂਡ ਵਿਰੁੱਧ ਟੀ-20 ’ਚ ਸ਼ੁਰੂਆਤ ਕਰਨ ਵਾਲੇ ਹਸੀਬੁੱਲ੍ਹਾ ਨੂੰ ਆਜ਼ਮ ਦੇ ਕਵਰ ਦੇ ਤੌਰ ’ਤੇ ਸੱਦਿਆ ਗਿਆ ਹੈ, ਇਸ ਤੋਂ ਇਲਾਵਾ ਕਿਸੇ ਬਦਲਾਅ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੂਜੇ ਮੈਚ ’ਚ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਨੇ ਤੀਜੇ ਮੈਚ ’ਚ ਵਾਪਸੀ ਕਰਦੇ ਹੋਏ ਲੜੀ ਨੂੰ 1-1 ਦੀ ਬਰਾਬਰੀ ’ਤੇ ਲਿਆ ਦਿੱਤਾ, ਆਖਰੀ 2 ਮੈਚ ਲਾਹੌਰ ’ਚ ਖੇਡੇ ਜਾਣਗੇ।


author

Aarti dhillon

Content Editor

Related News