ਟੀਮ ''ਚ ਨਾ ਚੁਣੇ ਜਾਣ ''ਤੇ ਭੜਕਿਆ ਇਹ ਪਾਕਿ ਕ੍ਰਿਕਟਰ, ਕਿਹਾ- ''ਕੀ ਹੁਣ ਮੈਂ ਭਾਰਤ ਜਾ ਕੇ ਖੇਡਾਂ''

01/22/2020 4:21:56 PM

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਲਈ ਸਾਲ 2019 ਦਾ ਸਫਰ ਕਾਫੀ ਨਿਰਾਸ਼ਾਜਨਕ ਆਪਣੀ ਧਰਤੀ 'ਤੇ ਬੰਗਲਾਦੇਸ਼ ਖਿਲਾਫ ਨਵੇਂ ਸਾਲ ਦਾ ਆਗਾਜ਼ ਕਰੇਗੀ। ਇਸ ਦੌਰੇ 'ਤੇ ਦੋਵੇਂ ਟੀਮਾਂ ਵਿਚਾਲੇ 3 ਟੀ-20, 1 ਵਨ ਡੇ ਅਤੇ 2 ਟੈਸਟ ਮੈਚ ਖੇਡੇ ਜਾਣਗੇ। ਬੰਗਾਲਾਦੇਸ਼ ਖਿਲਾਫ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਟੀ-20 ਟੀਮ ਦਾ ਐਲਾਨ ਕੀਤਾ ਸੀ। ਇਸ ਟੀਮ ਵਿਚ ਪਾਕਿਸਤਾਨ ਸ਼ੋਇਬ ਮਲਿਕ ਦੀ ਵਾਪਸੀ ਹੋਈ ਹੈ ਤਾਂ ਉੱਥੇ ਹੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਅਤੇ ਕਾਮਰਾਨ ਅਕਮਲ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ।

PunjabKesari

ਕਾਮਰਾਨ ਨੇ ਚੋਣਕਾਰਾਂ 'ਤੇ ਘਰੇਲੂ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਇਸ ਬੱਲੇਬਾਜ਼ ਨੇ ਕਿਹਾ, ''ਮੈਂ ਉਮੀਦ ਨਹੀਂ ਛੱਡੀ ਹੈ ਪਰ ਨਜ਼ਰਅੰਦਾਜ਼ ਹੋਣ ਦੀ ਵੀ ਇਕ ਸੀਮਾ ਹੁੰਦੀ ਹੈ। ਮੈਂ ਉਨ੍ਹਾਂ (ਚੋਣਕਾਰਾਂ) ਨੂੰ ਕਿਹਾ, ''ਜ਼ਰੂਰਤ ਹੋਵੇ ਤਾਂ ਮੈਨੂੰ ਇਕ ਵਿਕਟਕੀਪਰ ਦੇ ਰੂਪ 'ਚ ਖਿਡਾਓ। ਘੱਟ ਤੋਂ ਘੱਟ ਟੀ-20 ਟੀਮ ਵਿਚ ਤਾਂ ਇਕ ਜਗ੍ਹਾ ਅਜਿਹੀ ਹੈ ਜਿੱਥੇ ਮੈਂ ਖੇਡ ਸਕਦਾ ਹਾਂ ਪਰ ਤੁਸੀਂ ਜ਼ਬਰਦਸਤੀ ਕਿਸੇ ਹੋਰ ਨੂੰ ਖਿਡਾ ਰਹੇ ਹੋ। ਇਹ ਪਾਕਿਸਤਾਨ ਦੀ ਟੀਮ ਹੈ ਅਤੇ ਤੁਸੀਂ ਸਿਰਫ ਦੇਸ਼ ਬਾਰੇ ਸੋਚੋ। ਮੇਰੇ ਵਰਗੇ ਕਈ ਖਿਡਾਰੀ ਹਨ, ਜੋ ਟੀਮ ਵਿਚ ਚੁਣੇ ਜਾਣ ਦੇ ਕਾਬਲ ਹਨ। ਜਿਵੇਂ ਫਵਾਦ ਆਲਮ, ਉਸਦੇ ਅੰਕੜੇ ਦੇਖੋ। ਮੈਨੂੰ ਲਗਦਾ ਹੈ ਕਿ ਉਹ ਵੀ ਕਾਫੀ ਸਹਿਣ ਕਰ ਚੁੱਕਾ ਹੈ। ਇਸ ਸਾਲ ਆਖਿਰ ਵਿਚ ਟੀ-20 ਵਰਲਡ ਕੱਪ ਹੈ। ਮੈਂ ਪੀ. ਐੱਸ. ਐੱਲ. ਅਤੇ ਘਰੇਲੂ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕੀਤਾ, ਇਹ ਸਾਰੇ ਜਾਣਦੇ ਹਨ। ਮੈਨੂੰ ਲਗਦਾ ਹੈ ਕਿ ਮੈਨੂੰ ਉਹ ਮਿਲਣਾ ਚਾਹੀਦਾ ਹੈ, ਜਿਸ ਦਾ ਮੈਂ ਹੱਕਦਾਰ ਹਾਂ।''

PunjabKesari

ਅਕਮਲ ਨੇ ਕਿਹਾ ਕਿ ਮੈਂ 5 ਸਾਲਾਂ ਤੋਂ ਘਰੇਲੂ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕਰ ਰਿਹਾ ਹਾਂ। ਮੈਂ ਕਿੰਨਾ ਸਹਿਣ ਕਰਾਂ? ਕੀ ਮੈਨੂੰ ਪ੍ਰਧਾਨ ਮੰਤਰੀ ਦੇ ਕੋਲ ਜਾਣਾ ਚਾਹੀਦੈ ਅਤੇ ਇਹ ਕਿਹਣਾ ਚਾਹੀਦੈ ਕਿ ਇਹ ਮੇਰਾ 5 ਸਾਲ ਦਾ ਪ੍ਰਦਰਸ਼ਨ ਹੈ।'' ਇਸ ਤੋਂ ਇਲਾਵਾ ਉਸ ਨੇ ਚੋਣਕਾਰਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਇਹ ਪੁੱਛਿਆ ਕਿ ਕੀ ਮੈਨੂੰ ਚੋਣ ਲਈ ਭਾਰਤ ਜਾਂ ਆਸਟਰੇਲੀਆ ਚਲੇ ਜਾਣਾ ਚਾਹੀਦੈ ਅਤੇ ਉੱਥੇ ਜਾ ਕੇ ਖੇਡਣਾ ਚਾਹੀਦੈ।

ਭਾਵੁਕ ਹੋ ਕੇ ਕੀਤਾ ਸੀ ਟਵੀਟ

ਕੁਝ ਦਿਨ ਪਹਿਲਾਂ ਪਾਕਿਸਤਾਨ ਟੀਮ ਦੇ ਇਸ ਵਿਕਟਕੀਪਰ ਬੱਲੇਬਾਜ਼ ਨੇ ਪੀ. ਸੀ. ਬੀ. ਵੱਲੋਂ ਬੰਗਲਾਦੇਸ਼ ਖਿਲਾਫ ਐਲਾਨ ਕੀਤੀ ਗਈ ਟੀ-20 ਟੀਮ ਵਿਚ ਜਗ੍ਹਾ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਖਿਡਾਰੀ ਨੇ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ ਸੀ ਜਿਸ ਵਿਚ ਉਸ ਨੇ ਲਿਖਿਆ ਸੀ, ''ਮੈਨੂੰ ਬੁਰਾ ਲੱਗਾ ਅਤੇ ਮੇਰਾ ਦਿਲ ਦੁੱਖਿਆ ਜਦੋਂ ਮੈਨੂੰ ਟੀਮ ਵਿਚ ਨਹੀਂ ਚੁਣਿਆ ਗਿਆ। ਸੱਚ ਵਿਚ ਮੈਂ ਕਾਫੀ ਮਿਹਨਤ ਕੀਤੀ ਹੈ। ਕੋਈ ਗੱਲ ਨਹੀਂ ਮੈਂ ਹੋਰ ਵੀ ਜ਼ਿਆਦਾ ਮਿਹਨਤ ਕਰਾਂਗਾ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਪੋਰਟ ਕਰਦੇ ਹਨ।''

 


Related News