ICC ਨੇ ਪਾਕਿਸਤਾਨ ਨੂੰ ਦਿੱਤਾ ਝਟਕਾ, ਕਿਹਾ ਨਹੀਂ ਹੋਵੇਗੀ ਕ੍ਰਿਕਟ ਦੀ ਚਮਤਕਾਰੀ ਵਾਪਸੀ

Saturday, Sep 16, 2017 - 07:55 PM (IST)

ਦੁਬਈ- ਲਾਹੌਰ 'ਚ ਇੰਡਿਪੇਡੇਂਸ ਕੱਪ 'ਚ ਵਿਸ਼ਵ ਗਿਆਰ੍ਹਾ ਟੀਮ ਦੀ ਸ਼ਫਲ ਮੇਜਬਾਨੀ ਤੋਂ ਸੰਤੁਸ਼ਟ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਕਿਸੇ ਚਮਤਕਾਰੀ ਤਰੀਕੇ ਨਾਲ ਨਹੀ ਹੋ ਸਕਦੀ। ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਰਿਚਰਡਸਨ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਰਾਤੋਂ ਰਾਤ ਨਹੀਂ ਹੋਣ ਵਾਲੀ, ਇਸ 'ਚ ਸਮਾਂ ਲੱਗੇਗਾ।
ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਫਾਈਨਲ ਉਸ ਦਿਸ਼ਾ 'ਚ ਪਹਿਲਾਂ ਕਦਮ ਸੀ ਅਤੇ ਵਿਸ਼ਵ ਗਿਆਰ੍ਹਾ ਦਾ ਦੌਰਾ ਦੂਜਾ। ਉਸ ਨੇ ਕਿਹਾ ਕਿ ਅਸੀਂ ਇਹ ਦਿਖਾ ਦਿੱਤਾ ਹੈ ਕਿ ਇਹ ਇਕ ਸ਼ਹਿਰ'ਚ ਟੀ-20 ਫਾਰਮੈਟ ਦੇ ਮੈਚ ਦਾ ਆਯੋਜਨ ਕੀਤਾ ਜਾ ਸਕਦਾ ਹੈ। ਹੁਣ ਅਗਲਾ ਕਦਮ ਲੈਣਾ ਹੋਵੇਗਾ, ਜਿਸ 'ਚ ਇਕ ਤੋਂ ਜ਼ਿਆਦਾ ਸ਼ਹਿਰਾਂ 'ਚ ਟੂਰਨਾਮੈਂਟ ਕਰਵਾਉਣੇ ਸ਼ਾਮਲ ਹਨ।
ਅਗਲਾ ਕਦਮ ਇਹ ਵੀ ਹੋ ਸਕਦਾ ਹੈ ਕਿ ਆਈ. ਸੀ. ਸੀ. ਦਾ ਕੋਈ ਮੈਂਬਰ ਪਾਕਿਸਤਾਨ ਦੇਸ਼ ਦਾ ਦੌਰਾ ਕਰੇ। ਉਸ ਨੇ ਕਿਹਾ ਕਿ ਵਿਸ਼ਵ ਗਿਆਰ੍ਹਾ ਦੇ ਦੌਰੇ ਨਾਲ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਜਿਹੀਆਂ ਵੱਡੀਆਂ ਟੀਮਾਂ ਦਾ ਵੀ ਪਾਕਿਸਤਾਨ 'ਚ ਕ੍ਰਿਕਟ ਖੇਡਣ ਨੂੰ ਲੈ ਕੇ ਭਰੋਸਾ ਵਧੇਗਾ।


Related News