ਅੰਕੁਰ ਮਹੇਂਦਰੂ ਦੀ ਨਿਗਮ ’ਚ ਵਾਪਸੀ, ਇਕ ਹੋਰ ਜੁਆਇੰਟ ਕਮਿਸ਼ਨਰ ਦੀ ਹੋਈ ਨਿਯੁਕਤੀ
Saturday, Sep 28, 2024 - 03:30 PM (IST)
ਲੁਧਿਆਣਾ (ਹਿਤੇਸ਼)- ਪੰਜਾਬ ਸਰਕਾਰ ਵੱਲੋਂ 2 ਦਿਨ ਪਹਿਲਾਂ ਪੀ. ਸੀ. ਐੱਸ. ਅਫਸਰ ਅੰਕੁਰ ਮਹੇਂਦਰੂ ਨੂੰ ਗਲਾਡਾ ਦੇ ਈ. ਓ. ਦੇ ਨਾਲ ਨਗਰ ਨਿਗਮ ਦਾ ਚਾਰਜ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਪੱਕੇ ਤੌਰ ’ਤੇ ਨਗਰ ਨਿਗਮ ’ਚ ਜੁਆਇੰਟ ਕਮਿਸ਼ਨਰ ਲਗਾ ਦਿੱਤਾ ਗਿਆ ਹੈ।
ਅੰਕੁਰ ਮਹੇਂਦਰੂ ਇਸ ਤੋਂ ਪਹਿਲਾਂ ਵੀ ਨਗਰ ਨਿਗਮ ’ਚ ਰਹਿ ਚੁੱਕੇ ਹਨ ਅਤੇ ਉਨ੍ਹਾਂ ਨਾਲ ਇਕ ਨਵੇਂ ਜੁਆਇੰਟ ਕਮਿਸ਼ਨਰ ਅਭਿਸ਼ੇਕ ਸ਼ਰਮਾ ਦੀ ਨਿਯੁਕਤੀ ਕੀਤੀ ਗਈ ਹੈ, ਜਦੋਂਕਿ ਜੁਆਇੰਟ ਕਮਿਸ਼ਨਰ ਇੰਦਰਪਾਲ ਸਿੰਘ ਦੀ ਲੁਧਿਆਣਾ ਤੋਂ ਬਦਲੀ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਜੋਨ-ਸੀ ਦੇ ਜ਼ੋਨਲ ਕਮਿਸ਼ਨਰ ਦੀ ਕੁਰਸੀ ਖਾਲੀ ਹੋ ਗਈ ਹੈ। ਹੁਣ ਚਰਚਾ ਹੋ ਰਹੀ ਹੈ ਕਿ ਨਗਰ ਨਿਗਮ ਅਫਸਰਾਂ ਦੇ ਚਾਰਜ ’ਚ ਬਦਲਾਅ ਹੋਵੇਗਾ, ਕਿਉਂਕਿ ਅੰਕੁਰ ਮਹੇਂਦਰੂ ਨਾਲ ਅਭਿਸ਼ੇਕ ਸ਼ਰਮਾ ਨੂੰ ਨਵੀਂ ਜ਼ਿੰਮੇਵਾਰੀ ਦੇਣਾ ਜ਼ਰੂਰੀ ਹੈ।
ਇਹ ਖ਼ਬਰ ਵੀ ਪੜ੍ਹੋ - MP ਗੁਰਮੀਤ ਸਿੰਘ ਮੀਤ ਹੇਅਰ ਸਣੇ 5 ਸਾਬਕਾ ਮੰਤਰੀਆਂ ਨੂੰ ਨੋਟਿਸ ਜਾਰੀ
3 ਨਵੇਂ ਅਫਸਰਾਂ ਦੇ ਹੱਥਾਂ ’ਚ ਹੋਵੇਗਾ ਗਲਾਡਾ ਦਾ ਚਾਰਜ
ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਦੌਰਾਨ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਫਸਰਾਂ ਦੀਆਂ ਜੋ ਥੋਕ ਵਿਚ ਬਦਲੀਆਂ ਕੀਤੀਆਂ ਗਈਆਂ ਹਨ, ਉਸ ਦਾ ਸਭ ਤੋਂ ਜ਼ਿਆਦਾ ਅਸਰ ਗਲਾਡਾ ’ਚ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੇ ਤਹਿਤ ਹੁਣ 3 ਨਵੇਂ ਅਫਸਰਾਂ ਦੇ ਹੱਥਾਂ ’ਚ ਗਲਾਡਾ ਦਾ ਕੰਟਰੋਲ ਹੋਵੇਗਾ, ਜਿਸ ਵਿਚ ਸਭ ਤੋਂ ਪਹਿਲਾਂ ਸੰਦੀਪ ਰਿਸ਼ੀ ਦੀ ਜਗ੍ਹਾ ਅੰਮ੍ਰਿਤਸਰ ਤੋਂ ਆਏ ਹਰਪ੍ਰੀਤ ਸਿੰਘ ਨੂੰ ਚੀਫ ਲਗਾਇਆ ਗਿਆ ਹੈ। ਇਸ ਤੋਂ ਬਾਅਦ ਜਾਰੀ ਆਰਡਰ ਵਿਚ ਏ. ਸੀ. ਏ. ਓਜਸਵੀ ਦੀ ਜਗ੍ਹਾ ਪੀ. ਸੀ. ਐੱਸ. ਅਫਸਰ ਵਿਨੀਤ ਕੁਮਾਰ ਨੂੰ ਲਗਾ ਦਿੱਤਾ ਗਿਆ ਹੈ ਅਤੇ ਅੰਕੁਰ ਮਹੇਂਦਰੂ ਦੀ ਜਗ੍ਹਾ ਪੀ. ਸੀ. ਐੱਸ. ਅਫਸਰ ਅਮਨ ਗੁਪਤਾ ਨਵੇਂ ਈ. ਓ. ਲਗਾਏ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8