ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 6 ਵਿਕਟਾਂ ਨਾਲ ਹਰਾਇਆ
Sunday, Nov 01, 2020 - 11:50 PM (IST)
ਰਾਵਪਿੰਡੀ- ਇਫਤਿਖਾਰ ਅਹਿਮਦ (40 ਦੌੜਾਂ 'ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਕਪਤਾਨ ਆਜ਼ਮ ਦੀ ਅਜੇਤੂ 77 ਦੌੜਾਂ ਦੀ ਪਾਰੀ ਨਾਲ ਪਾਕਿਸਤਾਨ ਨੇ ਦੂਜੇ ਵਨ ਡੇ ਮੈਚ 'ਚ ਜ਼ਿੰਬਾਬਵੇ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਜ਼ਿੰਬਾਬਵੇ ਦੀ ਟੀਮ 45.1 ਓਵਰ 'ਚ 206 ਦੌੜਾਂ 'ਤੇ ਢੇਰ ਹੋ ਗਈ। ਪਾਕਿਸਤਾਨ ਨੇ ਇਸ ਤੋਂ ਬਾਅਦ 35.2 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 208 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।
ਇਹ ਸੀਰੀਜ਼ ਆਈ. ਸੀ. ਸੀ. ਸੁਪਰ ਲੀਗ ਦਾ ਹਿੱਸਾ ਹੈ, ਜਿਸ ਨਾਲ ਭਾਰਤ 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ 2023 ਦਾ ਕੁਆਲੀ ਫਿਕੇਸ਼ਨ ਤੈਅ ਹੋਵੇਗਾ। ਇਸ ਜਿੱਤ ਨਾਲ ਪਾਕਿਸਤਾਨ ਨੂੰ 10 ਅੰਕ ਮਿਲੇ। ਹਰਫਨਮੌਲਾ ਇਫਤਿਖਾਰ ਨੇ 10 ਓਵਰਾਂ 'ਚ 40 ਦੌੜਾਂ 'ਤੇ ਪਹਿਲੀ ਬਾਰ ਵਨ ਡੇ ਕ੍ਰਿਕਟ 'ਚ ਪੰਜ ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਦੇ ਹੋਏ ਇਮਾਮ (49) ਅਤੇ ਆਬਿਦ ਅਲੀ ਨੇ ਪਹਿਲੇ ਵਿਕਟ ਦੇ ਲਈ ਸ਼ੁਰੂਆਤੀ 10.1 ਓਵਰਾਂ 68 ਦੌੜਾਂ ਦੀ ਸਾਂਝੇਦਾਰੀ ਕਰ ਪਾਕਿਸਤਾਨ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਚਿਸੋਰੋ ਨੇ ਆਬਿਦ ਨੂੰ ਆਊਟ ਕਰ ਇਸ ਸਾਂਝੇਦਾਰੀ ਨੂੰ ਤੋੜਿਆ।