ਓਵੀ ਨੇ ਰੇਨੋਲਡਸ ਦੇ ਨਾਲ ਆਪਣੇ ਰਿਸ਼ਤਿਆਂ ਦਾ ਕੀਤਾ ਖੁਲਾਸਾ
Sunday, Aug 11, 2019 - 06:10 PM (IST)

ਜਲੰਧਰ : ਕੀ 3 ਹਫਤਿਆਂ ਦੀ ਦੋਸਤੀ ਪਿਆਰ ਹੋ ਸਕਦੀ ਹੈ? ਬ੍ਰਿਟੇਨ ਦੇ 28 ਸਾਲਾ ਸਟਾਰ ਬਾਸਕਟਬਾਲ ਖਿਡਾਰੀ ਓਵੀ ਸੋਕੋ ਨਾਲ ਜਦੋਂ ਗਲੈਮਰਸ ਮਾਡਲ ਇੰਡੀਆ ਰੇਨੋਲਡਸ ਦੇ ਨਾਲ ਸਬੰਧਾਂ 'ਤੇ ਸਵਾਲ ਕੀਤਾ ਗਿਆ ਤਾਂ ਉਸਦਾ ਇਹੀ ਸਵਾਲ ਸੀ। ਓਵੀ ਸੋਕੋ ਅਤੇ 29 ਸਾਲਾ ਰੇਨੋਲਡਸ ਦੀ ਪਹਿਲੀ ਮੁਲਾਕਾਤ ਰਿਐਲਿਟੀ ਟੀ. ਵੀ. ਸ਼ੋਅ ਲਵ ਆਈਲੈਂਡ ਦੇ ਪਿਛਲੇ ਸੀਜ਼ਨ ਵਿਚ ਹੋਈ ਸੀ।
ਇਸ ਦੌਰਾਨ ਦੋਵਾਂ ਵਿਚਾਲੇ ਕਾਫੀ ਨਜ਼ਦੀਕੀ ਦੇਖੀ ਗਈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਇਸ਼ਕ ਦੀਆਂ ਖਬਰਾਂ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਨ ਲੱਗੀਆਂ ਪਰ ਸ਼ੋਅ ਦੇ ਖਤਮ ਹੋਣ ਤੋਂ ਬਾਅਦ ਸੋਕੋ ਨੇ ਪਹਿਲੀ ਵਾਰ ਖੁਲ ਕੇ ਆਪਣੇ ਅਤੇ ਰੇਨੋਲਡਸ ਵਿਚਾਲੇ ਚਲ ਰਹੀਆਂ ਅਫਵਾਹਾਂ 'ਤੇ ਜਵਾਬ ਦਿੱਤੇ। ਉਸਨੇ ਸ਼ੁੱਕਰਵਾਰ ਨੂੰ ਇਕ ਟੀ. ਵੀ. ਇੰਟਰਵਿਊ ਵਿਚ ਕਿਹਾ ਕਿ ਮੈਨੂੰ ਇਸ ਨੂੰ ਪਿਆਰ ਨਹੀਂ ਕਹਿ ਸਕਦਾ। ਪਿਆਰ ਹੋਣ 'ਚ ਸਮਾਂ ਲੱਗਦਾ ਹੈ। 2 ਲੋਕ ਜਦੋਂ ਮਿਲਦੇ ਹਨ ਤਾਂ ਉਨ੍ਹਾਂ ਵਿਚਾਲੇ ਤੁਰੰਤ ਪਿਆਰ ਨਹੀਂ ਹੁੰਦਾ ਸਗੋਂ ਹੋਲੀ-ਹੋਲੀ ਅੱਗੇ ਵੱਧਦਾ ਹੈ। ਅਸੀਂ ਇਕ ਘਰ ਵਿਚ ਸੀ ਅਤੇ ਉੱਥੇ ਇਕ ਦੂਜੇ ਦੇ ਨਾਲ ਚੰਗੀ ਤਰ੍ਹਾਂ ਰਹੇ। ਬਸ ਸਾਡੇ ਵਿਚਾਲੇ ਇਹੀ ਰਿਸ਼ਤਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਅਜੇ ਪਿਆਰ ਮੁਹੱਬਤ ਦੇ ਚੱਕਰ 'ਚ ਪੈਣ ਦਾ ਨਹੀਂ ਹੈ ਸਗੋਂ ਉਹ ਖੇਡ 'ਤੇ ਫੋਕਸ ਕਰਨਾ ਚਾਹੁੰਦੇ ਹਨ।
ਭਾਂਵੇ ਹੀ ਸੋਕੋ ਕੁਝ ਵੀ ਕਹੇ ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਉਸਦਾ ਰੇਨੋਲਡਸ ਨਾਲ ਗੁਪ-ਚੁੱਪ ਰੋਮਾਂਸ ਚੱਲ ਰਿਹਾ ਹੈ। ਦੋਵਾਂ ਦੇ ਸ਼ੋਅ ਤੋਂ ਨਿਕਲਣ ਦੇ ਬਾਅਦ ਕਈ ਵਾਰ ਇਕੱਠੇ ਦੇਖਿਆ ਗਿਆ। ਰੇਨੋਲਡਸ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਕਾਫੀ ਐਕਟਿਵ ਹੈ ਅਤੇ ਉਸਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਲੱਖਾਂ 'ਚ ਹੈ।