ਓਮਾਨਟੋਵ ਨੇ ਜਿੱਤੀ ਮੁੰਬਈ ਮੇਅਰ ਕੱਪ ਇੰਟਰਨੈਸ਼ਨਲ ਸ਼ਤਰੰਜ
Wednesday, Jun 13, 2018 - 01:40 AM (IST)

ਮੁੰਬਈ— ਭਾਰਤ ਦੇ ਗਰਮ-ਰੁੱਤ ਸ਼ਤਰੰਜ ਸਰਕਟ ਦੇ ਤੀਸਰੇ ਅਤੇ ਆਖਰੀ ਪੜਾਅ ਦਾ ਖਿਤਾਬ ਤਜ਼ਾਕਿਸਤਾਨ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਫਾਰੂਖ ਓਮਾਨਟੋਵ ਨੇ ਆਪਣੇ ਨਾਂ ਕਰ ਲਿਆ, ਉਥੇ ਹੀ ਨੀਦਰਲੈਂਡ ਦਾ ਪਰੂਈਜੇਸਰਸ ਰੋਲੈਂਡ ਉਪ-ਜੇਤੂ ਰਿਹਾ। ਅਸਲ ਵਿਚ ਦੋਵੇਂ ਖਿਡਾਰੀ 10 ਮੈਚਾਂ ਤੋਂ ਬਾਅਦ 8 ਅੰਕ ਬਣਾ ਕੇ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਸਨ ਪਰ ਟਾਈਬ੍ਰੇਕ ਦੇ ਆਧਾਰ 'ਤੇ ਓਮਾਨਟੋਵ ਨੇ ਖਿਤਾਬ ਆਪਣੇ ਨਾਂ ਕਰ ਲਿਆ। ਕੁਲ 9 ਖਿਡਾਰੀਆਂ ਨੂੰ ਪਿੱਛੇ ਛੱਡਦੇ ਹੋਏ ਸਲੋਵਾਕੀਆ ਦੇ ਮਾਮਿਕ ਮਿਕੁਲਾਸ ਤੀਸਰੇ ਸਥਾਨ 'ਤੇ ਟਾਈਬ੍ਰੇਕ ਦੇ ਆਧਾਰ 'ਤੇ ਰਿਹਾ। ਉਸ ਨੇ 7.5 ਅੰਕ ਬਣਾਏ। ਚੌਥੇ ਸਥਾਨ 'ਤੇ ਟਾਪ ਸੀਡ ਯੂਕ੍ਰੇਨ ਦੇ ਮਾਰਟਿਨ ਕ੍ਰਾਸਟੀਵ ਤਾਂ 5ਵੇਂ ਸਥਾਨ 'ਤੇ ਵੀਅਤਨਾਮ ਦਾ ਟਰਾਨ ਮਿੰਨ੍ਹ ਰਿਹਾ। ਕੋਲਕਾਤਾ ਅਤੇ ਭੁਵਨੇਸ਼ਵਰ ਦੇ ਖਿਤਾਬ ਆਪਣੇ ਨਾਂ ਕਰਨ ਵਾਲੇ ਭਾਰਤੀ ਖਿਡਾਰੀ ਟਾਪ-5 ਵਿਚ ਇਸ ਵਾਰ ਜਗ੍ਹਾ ਨਹੀਂ ਬਣਾ ਸਕੇ। ਕਾਰਤਿਕ ਵੈਂਕਟਰਮਨ 6ਵੇਂ, ਦੀਪਤਿਆਨ ਘੋਸ਼ 8ਵੇਂ ਅਤੇ ਦੀਪਨ ਚੱਕਰਵਰਤੀ 10ਵੇਂ ਸਥਾਨ 'ਤੇ ਰਹੇ।