ਉਤਰ ਕੋਰੀਆ ਨੇ ਜਿੱਤਿਆ ਇੰਟਰਕਾਂਟੀਨੈਂਟਲ ਕੱਪ

Saturday, Jul 20, 2019 - 12:50 AM (IST)

ਉਤਰ ਕੋਰੀਆ ਨੇ ਜਿੱਤਿਆ ਇੰਟਰਕਾਂਟੀਨੈਂਟਲ ਕੱਪ

ਨਵੀਂ ਦਿੱਲੀ— ਉਤਰ ਕੋਰੀਆ ਨੇ ਦੂਜੇ ਹਾਫ ਦੇ ਇਕਮਾਤਰ ਗੋਲ ਦੀ ਬਦੌਲਤ ਤਜ਼ਾਕਿਸਤਾਨ ਨੂੰ ਸ਼ੁੱਕਰਵਾਰ 1-0 ਨਾਲ ਹਰਾ ਕੇ ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਪਹਿਲੇ ਹਾਫ 'ਚ ਬਿਨ੍ਹਾ ਗੋਲ ਤੇ ਬਾਅਦ 'ਚ ਉਤਰ ਕੋਰੀਆ ਨੇ ਦੂਜੇ ਹਾਫ ਦੇ 71ਵੇਂ ਮਿੰਟ 'ਚ ਪਾਕ ਹਯੋਨ ਦੇ ਗੋਲ ਨਾਲ ਬੜ੍ਹਤ ਬਣਾਈ ਤੇ ਇਸ ਨੂੰ ਆਖਰ ਤਕ ਬਰਕਰਾਰ ਰੱਖਿਆ। ਚਾਰ ਦੇਸ਼ਾਂ ਦੇ ਇਸ ਟੂਰਨਾਮੈਂਟ 'ਚ ਦੋਵੇਂ ਫਾਈਨਲ ਲਿਸਟ ਹੇਠਲੀ ਰੈਂਕਿੰਗ ਦੇ ਨਾਲ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਸੀ। ਤਜ਼ਾਕਿਸਤਾਨ 120ਵੀਂ ਰੈਂਕਿੰਗ ਦੀ ਟੀਮ ਸੀ।
ਉਤਰ ਕੋਰੀਆ ਨੇ ਤਜ਼ਾਕਿਸਤਾਨ ਨੂੰ ਲੀਗ ਮੈਚ 'ਚ 1-0 ਨਾਲ ਹਰਾਇਆ ਸੀ ਤੇ ਫਾਈਨਲ ਦਾ ਸਕੋਰ ਵੀ ਇਹੀ ਰਿਹਾ। ਜੇਤੂ ਟੀਮ ਨੂੰ 50 ਹਜ਼ਾਰ ਡਾਲਰ ਤੇ ਉਪ ਜੇਤੂ ਟੀਮ ਨੂੰ 25 ਹਜ਼ਾਰ ਡਾਲਰ ਮਿਲੇ।


author

Gurdeep Singh

Content Editor

Related News