ਓਲੰਪਿਕ ਇਕ ਸਾਲ ਬਾਅਦ, ਅਜੇ ਤਕ ਭਾਰਤੀ ਟੇਬਲ ਟੈਨਿਸ ਟੀਮ ਨਾਲ ਨਹੀਂ ਜੁੜਿਆ ਕੋਈ ਵਿਦੇਸ਼ੀ ਕੋਚ

07/22/2019 10:50:23 PM

ਨਵੀਂ ਦਿੱਲੀ— ਟੋਕੀਓ ਓਲੰਪਿਕ 'ਚ ਹੁਣ ਸਿਰਫ ਇਕ ਸਾਲ ਦਾ ਸਮਾਂ ਬਚਿਆ ਹੈ ਪਰ ਭਾਰਤੀ ਟੇਬਲ ਟੈਨਿਸ ਟੀਮ ਦਾ ਵਿਦੇਸ਼ੀ ਕੋਚ ਦੇਜਾਨ ਪੇਪਿਚ ਅਜੇ ਤਕ ਰਾਸ਼ਟਰੀ ਟੀਮ ਨਾਲ ਨਹੀਂ ਜੁੜਿਆ ਹੈ, ਜਿਸ ਨਾਲ ਖਿਡਾਰੀਆਂ ਦੀਆਂ ਤਿਆਰੀਆਂ ਪ੍ਰਭਾਵਿਤ ਹੋ ਰਹੀਆਂ ਹਨ।

PunjabKesari
ਭਾਰਤੀ ਟੇਬਲ ਟੈਨਿਸ ਸੰਘ (ਟੀ. ਟੀ. ਐੱਫ. ਆਈ.) ਨੇ ਮਾਰਚ ਵਿਚ ਮੈਸਿਮੋ ਕੋਸਟੇਨਟਿਨੀ ਦੀ ਜਗ੍ਹਾ 'ਤੇ ਪੇਪਿਚ ਨੂੰ ਮੁੱਖ ਕੋਚ ਨਿਯੁਕਤ ਕੀਤਾ ਸੀ। ਕੋਸਟੇਨਟਿਨੀ ਨੇ ਨਿੱਜੀ ਕਾਰਣਾਂ ਤੋਂ ਆਪਣਾ ਅਹੁਦਾ ਛੱਡ ਦਿੱਤਾ ਸੀ।  ਕੋਸਟੇਨਟਿਨੀ ਦੇ ਰਹਿੰਦਿਆਂ ਭਾਰਤ ਨੇ ਚੰਗੀ ਤਰੱਕੀ ਕੀਤੀ ਸੀ ਤੇ ਉਸ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਤੇ ਜਕਾਰਤਾ ਏਸ਼ੀਆਈ ਖੇਡਾਂ ਵਿਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਟੇਬਲ ਟੈਨਿਸ ਵਿਚ ਤਮਗੇ ਦਾ 60 ਸਾਲਾਂ ਦਾ ਇੰਤਜ਼ਾਰ ਖਤਮ ਕੀਤਾ ਸੀ ਪਰ ਉਸ ਦੇ ਜਾਣ ਤੋਂ ਬਾਅਦ ਖਿਡਾਰੀ ਕੋਚ ਤੋਂ ਬਿਨਾਂ ਹੀ ਅਭਿਆਸ ਕਰ ਰਹੇ ਹਨ।


Gurdeep Singh

Content Editor

Related News