ਬੁਸ਼ਰਾ ਬੀਬੀ ਨੂੰ ਜ਼ਹਿਰ ਦਿੱਤੇ ਜਾਣ ਦਾ ਕੋਈ ਸਬੂਤ ਨਹੀਂ: ਨਿੱਜੀ ਡਾਕਟਰ
Saturday, Apr 06, 2024 - 10:40 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਨਿੱਜੀ ਡਾਕਟਰ ਨੇ ਜਾਂਚ ਤੋਂ ਬਾਅਦ ਕਿਹਾ ਕਿ ਉਨ੍ਹਾਂ (ਬੁਸ਼ਰਾ ਬੀਬੀ) ਨੂੰ ਕੋਈ ਜ਼ਹਿਰੀਲਾ ਪਦਾਰਥ ਨਹੀਂ ਦਿੱਤਾ ਗਿਆ। ਡਾ. ਅਸੀਮ ਯੂਸਫ ਨੇ ਕਿਹਾ, ‘ਇਸ ਸਮੇਂ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਬੁਸ਼ਰਾ ਬੀਬੀ ਨੂੰ ਜ਼ਹਿਰ ਦਿੱਤਾ ਗਿਆ ਸੀ। ਅਸੀਂ ਇਹ ਪਤਾ ਲਗਾਉਣ ਲਈ ਕੋਈ ਮੈਡੀਕਲ ਟੈਸਟ ਨਹੀਂ ਕਰ ਰਹੇ ਹਾਂ ਕਿ ਕੀ ਬੁਸ਼ਰਾ ਬੀਬੀ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਸੀ ਕਿਉਂਕਿ ਅਜਿਹੇ ਕੋਈ ਸੰਕੇਤ ਸਾਹਮਣੇ ਨਹੀਂ ਆਏ ਹਨ।’’
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ 2 ਵਾਹਨਾਂ ਦੀ ਟੱਕਰ 'ਚ ਔਰਤ ਦੀ ਮੌਤ, 5 ਜ਼ਖ਼ਮੀ
ਸਾਬਕਾ ਪ੍ਰਧਾਨ ਮੰਤਰੀ ਖਾਨ ਵੱਲੋਂ ਉਨ੍ਹਾਂ ਦੀ ਨਿੱਜੀ ਰਿਹਾਇਸ਼ ਵਿਚ ਕੈਦ ਵਿਚ ਰੱਖੇ ਜਾਣ ਦੌਰਾਨ ਬੁਸ਼ਰਾ ਬੀਬੀ ਨੂੰ ਜ਼ਹਿਰ ਦਿੱਤੇ ਜਾਣ ਦੇ ਦੋਸ਼ ਲਗਾਉਣ ਦੇ ਬਾਅਦ ਉਨ੍ਹਾਂ ਦੇ ਡਾਕਟਰ ਦਾ ਇਹ ਬਿਆਨ ਆਇਆ ਹੈ। 2 ਅਪ੍ਰੈਲ ਨੂੰ ਖਾਨ ਨੇ ਅਦਿਆਲਾ ਜੇਲ੍ਹ ਵਿਚ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਸੁਣਵਾਈ ਦੌਰਾਨ ਜੱਜ ਨਾਸਿਰ ਜਾਵੇਦ ਰਾਣਾ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਸੀ ਕਿ ਜ਼ਹਿਰ ਦੇ ਮਾੜੇ ਪ੍ਰਭਾਵ ਵਜੋਂ ਬੁਸ਼ਰਾ ਦੀ ਚਮੜੀ ਅਤੇ ਜੀਭ ’ਤੇ ਨਿਸ਼ਾਨ ਪੈ ਗਏ ਸਨ।
ਇਮਰਾਨ ਖਾਨ (71) ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਸੀ, ‘‘ਮੈਂ ਜਾਣਦਾ ਹਾਂ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ।’’ ਉਨ੍ਹਾਂ ਕਿਹਾ ਸੀ ਕਿ ਜੇਕਰ 49 ਸਾਲਾ ਬੁਸ਼ਰਾ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਪਾਕਿਸਤਾਨੀ ਫੌਜ ਮੁਖੀ (ਜਨਰਲ ਅਸੀਮ ਮੁਨੀਰ) ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਖੁਫੀਆ ਏਜੰਸੀ ਦੇ ਮੈਂਬਰ ਇਸਲਾਮਾਬਾਦ ਸਥਿਤ ਉਨ੍ਹਾਂ ਦੀ ਰਿਹਾਇਸ਼ ਅਤੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ’ਤੇ ਸਭ ਕੁਝ ਕੰਟਰੋਲ ਕਰ ਰਹੇ ਹਨ।
ਇਹ ਵੀ ਪੜ੍ਹੋ: ਔਰਤ 'ਤੇ ਡਿੱਗਿਆ ਕੱਚ ਦਾ ਦਰਵਾਜ਼ਾ, ਅਦਾਲਤ ਨੇ ਕਰੋੜਾਂ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।