ਸਲਮਾਨ, ਸਾਜਿਦ ਨਾਡਿਆਡਵਾਲਾ ਤੇ AR, ਮੁਰੂਗਦੋਸ ਦੀ ‘ਸਿਕੰਦਰ’ ਨਾਲ ਜੁੜਿਆ ਇਕ ਹੋਰ ਵੱਡਾ ਨਾਂ
Wednesday, Apr 17, 2024 - 01:49 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਇੰਡਸਟਰੀ ਦੇ ਤਿੰਨ ਵੱਡੇ ਨਾਂ ਸਲਮਾਨ ਖਾਨ, ਸਾਜਿਦ ਨਾਡਿਆਡਵਾਲਾ ਤੇ ਏ.ਆਰ. ਮੁਰੂਗਦੌਸ ਨੇ ਜਦੋਂ ਇਕੱਠੇ ਆਪਣੇ ਗ੍ਰੈਂਡ ਪ੍ਰਾਜੈਕਟ ਦਾ ਐਲਾਨ ਕੀਤਾ, ਤਾਂ ਹਰ ਕੋਈ ਇਸਦੇ ਟਾਈਟਲ ਬਾਰੇ ਜਾਣਨ ਲਈ ਉਤਸੁਕ ਸੀ, ਇਸ ਤੋਂ ਬਾਅਦ, ਈਦ ਦੇ ਖਾਸ ਮੌਕੇ ਨੂੰ ਹੋਰ ਵੀ ਖਾਸ ਬਣਾਉਂਦੇ ਹੋਏ, ਨਿਰਮਾਤਾਵਾਂ ਨੇ ਫਿਲਮ ਦੇ ਨਾਂ ਦਾ ਖੁਲਾਸਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਗੋਲੀਬਾਰੀ ਤੋਂ ਪਹਿਲਾਂ ਸਲਮਾਨ ਦੇ ਘਰ ਬਾਹਰ 3 ਵਾਰ ਹੋਈ ਸੀ ‘ਰੇਕੀ’, ਦੋਸ਼ੀ ਜਲੰਧਰ ਤੋਂ ਕਿਵੇਂ ਪਹੁੰਚਿਆ ਮੁੰਬਈ?
ਨਿਰਮਾਤਾਵਾਂ ਨੇ ਫਿਲਮ ਦਾ ਨਾਂ ‘ਸਿਕੰਦਰ’ ਰੱਖਿਆ ਹੈ, ਜੋ ਸਲਮਾਨ ਖਾਨ ਦੇ ਸਵੈਗ ਦੇ ਮੁਤਾਬਕ ਹੈ। ਅਜਿਹੇ ’ਚ ਇਕ ਤਾਜ਼ਾ ਅਪਡੇਟ ’ਚ ਸਾਹਮਣੇ ਆਇਆ ਹੈ ਕਿ ਫਿਲਮ ’ਚ ਇਕ ਹੋਰ ਵੱਡਾ ਨਾਂ ਜੁੜ ਗਿਆ ਹੈ। ਇਹ ਕੋਈ ਹੋਰ ਨਹੀਂ ਸਗੋਂ ਬਲਾਕਬਸਟਰ ਸੰਗੀਤ ਦੇ ਮਾਸਟਰ ਮੰਨੇ ਜਾਂਦੇ ਪ੍ਰੀਤਮ ਚੱਕਰਵਰਤੀ ਹਨ, ਜੋ ਇਸ ਟੀਮ ’ਚ ਸੰਗੀਤ ਨਿਰਦੇਸ਼ਕ ਵਜੋਂ ਸ਼ਾਮਲ ਹੋ ਰਹੇ ਹਨ। ਹੁਣ ਇਹ ਸਪੱਸ਼ਟ ਹੈ ਕਿ ਈਦ 2025 ਪੂਰੀ ਤਰ੍ਹਾਂ ‘ਸਿਕੰਦਰ’ ਦੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।