ਮੇਰਾ ਸਿਆਸਤ ’ਚ ਜਾਣ ਦਾ ਅਜੇ ਕੋਈ ਇਰਾਦਾ ਨਹੀਂ : ਗੁਰਪ੍ਰੀਤ ਘੁੱਗੀ
Tuesday, Apr 16, 2024 - 10:36 AM (IST)
ਜਲੰਧਰ – ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਬਾਰੇ ਭਾਜਪਾ ਦੀ ਰੈਲੀ ’ਚ ਪ੍ਰਚਾਰ ਕਰਨ ਦੀ ਕਾਫ਼ੀ ਚਰਚਾ ਚੱਲ ਰਹੀ ਹੈ। ਦੱਸ ਦੇਈਏ ਭਾਜਪਾ ਦੇ ਕੇਂਦਰੀ ਲਾਅ ਮਨਿਸਟਰ ਅਰਜੁਨ ਰਾਮ ਮੇਘਵਾਲ ਨੇ ਆਪਣੇ ‘ਐਕਸ’ ਅਕਾਊਂਟ ’ਤੇ ਗੁਰਪ੍ਰੀਤ ਘੁੱਗੀ ਦਾ ਰੈਲੀ ’ਚ ਸ਼ਾਮਲ ਹੋਣ ਵਾਲਾ ਪੋਸਟਰ ਸਾਂਝਾ ਕੀਤਾ, ਜਿਸ ਤੋਂ ਬਾਅਦ ਚਰਚਾ ਤੇਜ਼ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ...ਤਾਂ ਇਨ੍ਹਾਂ ਕਾਰਨਾਂ ਕਰਕੇ ਚਲਾਈਆਂ ਗਈਆਂ ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਆਂ! ਜਾਣ ਲੱਗੇਗਾ ਝਟਕਾ
ਇਸ ਚਰਚਾ ਸਬੰਧੀ ਜਦੋਂ ‘ਜਗ ਬਾਣੀ’ ਨੇ ਗੁਰਪ੍ਰੀਤ ਘੁੱਗੀ ਨੂੰ ਸਵਾਲ ਪੁੱਛਿਆ ਕਿ ਕਿ ਤੁਹਾਡੇ ਨਾਲ ਭਾਜਪਾ ਵੱਲੋਂ ਕੇਂਦਰੀ ਲਾਅ ਮਨਿਸਟਰ ਅਰਜੁਨ ਰਾਮ ਮੇਘਵਾਲ ਜ਼ਰੀਏ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ? ਇਸ ਦਾ ਜਵਾਬ ਦਿੰਦਿਆਂ ਘੁੱਗੀ ਨੇ ਕਿਹਾ ਸਿਆਸਤ ’ਚ ਇਹ ਸਭ ਆਮ ਗੱਲ ਹੁੰਦੀ ਹੈ ਕਿ ਲੋਕ ਬੋਲ ਦਿੰਦੇ ਹਨ ਕਿ ਅਸੀਂ ਇਸ ਨੂੰ ਬੁਲਾ ਲਵਾਂਗੇ। ਉਨ੍ਹਾਂ ਕਿਹਾ ਜਦੋਂ ਦਾ ਚੋਣਾਂ ਦਾ ਐਲਾਨ ਹੋਇਆ ਹੈ ਤਾਂ ਅਸੀਂ ਉਂਝ ਵੀ ਇਕੱਠੇ ਨਹੀਂ ਬੈਠਦੇ ਤਾਂ ਕਿ ਕੋਈ ਇਸ ਦਾ ਗਲਤ ਮਤਲਬ ਨਾ ਕੱਢ ਲਵੇ। ਉਨ੍ਹਾਂ ਕਿਹਾ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਅਤੇ ਮੇਰੀ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਵਿਗੜੀ ਸਿਹਤ, ਸਾਹ ਲੈਣ ਹੋ ਰਹੀ ਹੈ ਮੁਸ਼ਕਿਲ
ਇਸ ਤੋਂ ਇਲਾਵਾ ਉਨ੍ਹਾਂ ਨੂੰ ਇਕ ਹੋਰ ਸਵਾਲ ਕੀਤਾ ਗਿਆ ਕਿ ਇਹ ਵੀ ਸੁਣਨ ’ਚ ਆਇਆ ਹੈ ਕਿ ਲੋਕ ਕਹਿਣ ਲੱਗ ਗਏ ਹਨ ਕਿ ਭਾਜਪਾ ਵਲੋਂ ਤੁਸੀਂ ਪੰਜਾਬ ’ਚ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਹੋ? ਇਸ ਸਵਾਲ ਦਾ ਘੁੱਗੀ ਨੇ ਹੱਸਦਿਆਂ ਜਵਾਬ ਦਿੱਤਾ ਕਿ ਲੋਕਾਂ ਨੇ ਹੁਣ ਐੱਮ. ਪੀ. ਵੀ ਬਣਾ ਦਿੱਤਾ ਹੈ। ਮੈਨੂੰ ਇਹ ਸੁਣ ਕੇ ਅਜੀਬ ਨਹੀਂ ਲੱਗ ਰਿਹਾ ਕਿਉਂਕਿ ਚੋਣਾਂ ਦੇ ਦਿਨਾਂ ’ਚ ਬਹੁਤ ਕੁਝ ਹੁੰਦਾ ਹੈ ਅਤੇ ਸੋਸ਼ਲ ਮੀਡੀਆ ਕਾਫੀ ਐਕਟਿਵ ਰਹਿੰਦਾ ਹੈ ਤਾਂ ਕਰਕੇ ਸੱਚ-ਝੂਠ ਦੀਆਂ ਸਾਰੀਆਂ ਗੱਲਾਂ ਇਸ ’ਤੇ ਹੀ ਚੱਲਦੀਆਂ ਹੀ ਰਹਿੰਦੀਆਂ ਹਨ। ਸੱਚਾਈ ਇਹ ਹੈ ਕਿ ਸਾਰੀਆਂ ਪਾਰਟੀਆਂ ਇਸ ਬਾਰੇ ਕਹਿੰਦੀਆਂ ਵੀ ਹਨ, ਪ੍ਰਚਾਰ ਲਈ ਬਲਾਉਂਦੀਆਂ ਵੀ ਹਨ ਪਰ ਮੇਰਾ ਸਿਆਸਤ ’ਚ ਆਉਣ ਦਾ ਕੋਈ ਵਿਚਾਰ ਨਹੀਂ। ਮੇਰਾ ਜਦੋਂ ਮਨ ਹੋਵੇਗਾ ਤਾਂ ਲੋਕਾਂ ਨੂੰ ਦੱਸ ਕੇ ਜਾਵਾਂਗਾ, ਫਿਲਹਾਲ ਅਜਿਹਾ ਕੋਈ ਇਰਾਦਾ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।