ਅਮਰੀਕੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਿਆ ਸਟੂਅਰਟ ਲਾ

Friday, Apr 19, 2024 - 10:35 AM (IST)

ਅਮਰੀਕੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਿਆ ਸਟੂਅਰਟ ਲਾ

ਨਵੀਂ ਦਿੱਲੀ- ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਸਟੂਅਰਟ ਲਾ ਨੂੰ 2 ਜੂਨ ਤੋਂ ਅਮਰੀਕਾ ਅਤੇ ਵੈਸਟਇੰਡੀਜ਼ ’ਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਮਰੀਕੀ ਪੁਰਸ਼ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ। ਸਟੂਅਰਟ ਅਗਲੇ ਮਹੀਨੇ ਬੰਗਲਾਦੇਸ਼ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਨਾਲ ਜੁੜੇਗਾ। ਆਸਟ੍ਰੇਲੀਆ ਲਈ 54 ਵਨ ਡੇ ਅੰਤਰਰਾਸ਼ਟਰੀ ਅਤੇ 1 ਟੈਸਟ ਮੈਚ ਖੇਡ ਚੁੱਕੇ ਲਾ ਨੇ ਕਿਹਾ ਕਿ ਇਸ ਸਮੇਂ ਅਮਰੀਕੀ ਕ੍ਰਿਕਟ ਨਾਲ ਜੁੜਨਾ ਇਕ ਦਿਲਚਸਪ ਮੌਕਾ ਹੈ। ਅਮਰੀਕਾ ਇਸ ਖੇਡ ’ਚ ਸਭ ਤੋਂ ਮਜ਼ਬੂਤ ਐਸੋਸੀਏਟ ਦੇਸ਼ਾਂ ’ਚੋਂ ਇਕ ਹੈ। ਮੇਰਾ ਮੰਨਣਾ ਹੈ ਕਿ ਅਸੀਂ ਅੱਗੇ ਚੱਲ ਕੇ ਇਕ ਮਜ਼ਬੂਤ ਟੀਮ ਤਿਆਰ ਕਰ ਸਕਦੇ ਹਾਂ।
ਇਸ 55 ਸਾਲਾ ਖਿਡਾਰੀ ਦਾ ਕੋਚਿੰਗ ਕਰੀਅਰ ਵਿਸ਼ੇਸ਼ ਰਿਹਾ ਹੈ। ਖਿਡਾਰੀ ਦੇ ਰੂਪ ’ਚ ਲਾ ਨੇ 1994 ਵਿਚ ਆਸਟ੍ਰੇਲੀਆ ਲਈ ਡੈਬਿਊ ਕੀਤਾ। ਉਹ 1996 ਵਿਸ਼ਵ ਕੱਪ ’ਚ ਉੱਪ-ਜੇਤੂ ਰਹੀ ਆਸਟ੍ਰੇਲਾਈ ਟੀਮ ਦਾ ਹਿੱਸਾ ਸੀ। ਸਾਲ 1998 ’ਚ ਉਸ ਨੂੰ ਵਿਜਡਨ ਦੇ ਸਾਲ ਦੇ 5 ਸਰਵਸ਼੍ਰੇਸ਼ਠ ਖਿਡਾਰੀਆਂ ’ਚ ਸ਼ਾਮਿਲ ਕੀਤਾ ਗਿਆ। ਉਸ ਨੂੰ 2007 ’ਚ ‘ਮੈਡਲ ਆਫ ਆਰਡਰ ਆਫ ਆਸਟ੍ਰੇਲੀਆ’ ਨਾਲ ਸਨਮਾਨਿਤ ਕੀਤਾ ਗਿਆ।


author

Aarti dhillon

Content Editor

Related News