ਵੈਸਟਇੰਡੀਜ਼ ਦੇ ਕ੍ਰਿਕਟਰ ਨਿਕੋਲਸ ਪੂਰਨ ਨੇ ਮੰਗੇਤਰ ਐਲਿਸਾ ਮਿਗੁਏਲ ਨਾਲ ਕੀਤਾ ਵਿਆਹ

Tuesday, Jun 01, 2021 - 06:26 PM (IST)

ਵੈਸਟਇੰਡੀਜ਼ ਦੇ ਕ੍ਰਿਕਟਰ ਨਿਕੋਲਸ ਪੂਰਨ ਨੇ ਮੰਗੇਤਰ ਐਲਿਸਾ ਮਿਗੁਏਲ ਨਾਲ ਕੀਤਾ ਵਿਆਹ

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਕ੍ਰਿਕਟਰ ਨਿਕੋਲਸ ਪੂਰਨ ਨੇ ਮੰਗਲਵਾਰ ਨੂੰ ਆਪਣੀ ਮੰਗੇਤਰ ਐਲਿਸਾ ਮਿਗੁਏਲ ਨਾਲ ਵਿਆਹ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਪੂਰਨ ਨੇ ਇਸ ਖ਼ਾਸ ਮੌਕੇ ’ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਐਲਿਸਾ ਨੂੰ ਆਪਣੀ ਜ਼ਿੰਦਗੀ ’ਚ ਪ੍ਰਮਾਤਮਾ ਦਾ ਸਭ ਤੋਂ ਵੱਡਾ ਆਸ਼ੀਰਵਾਦ ਦੱਸਿਆ।
ਇਹ ਵੀ ਪੜ੍ਹੋ : ਜਨਮ ਦਿਨ ਸਪੈਸ਼ਲ : ਕਾਰਤਿਕ ਨੇ ਗੁੱਸੇ ’ਚ 8 ਗੇਂਦਾਂ ’ਤੇ ਬਣਾਈਆਂ 29 ਦੌੜਾਂ, ਜਿੱਤਵਾਈ ਸੀ ਨਿਦਾਸ ਟਰਾਫੀ

ਪੂਰਨ ਨੇ ਟਵਿੱਟਰ ’ਤੇ ਐਲਿਸਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਯੀਸ਼ੂ ਨੇ ਮੈਨੂੰ ਇਸ ਜ਼ਿੰਦਗੀ ’ਚ ਬਹੁਤ ਸਾਰੀਆਂ ਚੀਜ਼ਾਂ ਦਾ ਆਸ਼ੀਰਵਾਦ ਦਿੱਤਾ ਹੈ। ਮੇਰੀ ਜ਼ਿੰਦਗੀ ’ਚ ਤੁਹਾਡੇ ਤੋਂ ਵੱਡਾ ਆਸ਼ੀਰਵਾਦ ਹੋਰ ਕੋਈ ਨਹੀਂ। ਮਿਸਟਰ ਐਂਡ ਮਿਸੇਜ਼ ਪੂਰਨ ਦਾ ਸਵਾਗਤ। ਇਸ ਤੋਂ ਬਾਅਦ ਫ਼ੈਂਸ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਉਨ੍ਹਾਂ ਨੇ ਐਲਿਸਾ ਨਾਲ ਮੰਗਣੀ ਕੀਤੀ ਸੀ। ਪੂਰਨ ਇਸ ਮਹੀਨੇ ਦੇ ਅੰਤ ’ਚ ਦੱਖਣੀ ਅਫ਼ਰੀਕਾ ਖ਼ਿਲਾਫ਼ 2 ਮੈਚਾਂ ਦੀ ਟੈਸਟ ਤੇ 5 ਟੀ-20 ਕੌਮਾਂਤਰੀ ਟੀਮ ’ਚ ਨਜ਼ਰ ਆ ਸਕਦੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News