World Boxing Championship : ਨੀਤੂ ਘੰਘਾਸ ਨੇ ਰਚਿਆ ਇਤਿਹਾਸ, ਬਣੀ ਵਰਲਡ ਚੈਂਪੀਅਨ

03/25/2023 7:28:29 PM

ਨਵੀਂ ਦਿੱਲੀ- ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਨੀਤੂ ਘੰਘਾਸ  (48 ਕਿਲੋਗ੍ਰਾਮ) ਨੇ ਸ਼ਨੀਵਾਰ ਨੂੰ ਇੱਥੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਮੰਗੋਲੀਆ ਦੀ ਲੁਤਸਾਈਖਾਨ ਅਲਤਾਨਸੇਤਸੇਗ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਭਾਰਤੀ ਮੁੱਕੇਬਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਘੱਟੋ-ਘੱਟ ਭਾਰ ਵਰਗ 'ਚ ਅਲਟਾਨਸੇਟਸੇਗ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। 

ਇਹ ਵੀ ਪੜ੍ਹੋ : ਰੋਨਾਲਡੋ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ ਫੁੱਟਬਾਲਰ ਬਣੇ, ਟੀਮ ਨੂੰ ਦਿਵਾਈ ਜਿੱਤ

ਨੀਤੂ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਜਿੱਤ ਲਈ ਆਪਣੇ ਪੰਚਾਂ ਦੀ ਚੰਗੀ ਵਰਤੋਂ ਕੀਤੀ। ਇਸ ਜਿੱਤ ਨਾਲ 2022 ਟ੍ਰਾਂਜਾ ਮੈਮੋਰੀਅਲ ਵਿੱਚ ਸੋਨ ਤਮਗਾ ਜਿੱਤਣ ਵਾਲੀ ਨੀਤੂ ਵਿਸ਼ਵ ਚੈਂਪੀਅਨ ਖਿਤਾਬ ਜਿੱਤਣ ਵਾਲੀ ਛੇਵੀਂ ਭਾਰਤੀ ਮੁੱਕੇਬਾਜ਼ ਬਣ ਗਈ। 6 ਵਾਰ ਦੀ ਚੈਂਪੀਅਨ ਐਮਸੀ ਮੈਰੀਕਾਮ (2002, 2005, 2006, 2008, 2010 ਅਤੇ 2018), ਸਰਿਤਾ ਦੇਵੀ (2006), ਜੈਨੀ ਆਰਐਲ (2006), ਲੇਖਾ ਕੇਸੀ (2006) ਅਤੇ ਨਿਖਤ ਜ਼ਰੀਨ (2022) ਹੋਰ ਮੁੱਕੇਬਾਜ਼ ਹਨ ਜਿਨ੍ਹਾਂ ਨੇ ਵਿਸ਼ਵ ਖਿਤਾਬ ਜਿੱਤੇ। 

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News