ਨਡਾਲ ਹੱਥ ਦੀ ਸੱਟ ਕਾਰਣ ਲੀਵਰ ਕੱਪ ''ਚੋਂ ਹਟਿਆ

Sunday, Sep 22, 2019 - 09:15 PM (IST)

ਨਡਾਲ ਹੱਥ ਦੀ ਸੱਟ ਕਾਰਣ ਲੀਵਰ ਕੱਪ ''ਚੋਂ ਹਟਿਆ

ਪੈਰਿਸ— ਯੂ. ਐੱਸ. ਓਪਨ ਚੈਂਪੀਅਨ ਰਾਫੇਲ ਨਡਾਲ ਹੱਥ ਦੀ ਸੱਟ ਕਾਰਣ ਲੀਵਰ ਕੱਪ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ ਹੈ। ਉਸ ਦੀ ਜਗ੍ਹਾ ਹੁਣ ਡੋਮਿਨਿਕ ਥੀਏਮ ਯੂਰਪ ਦੀ ਟੀਮ ਵਲੋਂ ਵਿਸ਼ਵ ਟੀਮ ਦੇ ਨਿਕ ਕ੍ਰਿਗਿਓਸ ਦਾ ਸਾਹਮਣਾ ਕਰੇਗਾ, ਜਦਕਿ ਸਟੀਫੇਨੋਸ ਸਿਤਸਿਪਾਸ ਸਵਿਸ ਧਾਕੜ ਰੋਜਰ ਫੈਡਰਰ ਨਾਲ ਡਬਲਜ਼ ਵਿਚ ਉਤਰੇਗਾ। ਨਡਾਲ ਨੇ ਕਿਹਾ ਕਿ ਮੇਰਾ ਹੱਥ ਸੁੱਜ ਗਿਆ ਹੈ ਤੇ ਨਿਰਾਸ਼ਾ ਦੇ ਨਾਲ ਇਸ ਟੂਰਨਾਮੈਂਟ ਤੋਂ ਹਟ ਰਿਹਾ ਹਾਂ।


author

Gurdeep Singh

Content Editor

Related News