IPL 2020 MI vs KKR : ਮੁੰਬਈ ਨੇ ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ
Friday, Oct 16, 2020 - 10:54 PM (IST)
ਆਬੂ ਧਾਬੀ- ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕੌਕ ਦੀ ਅਜੇਤੂ 78 ਦੌੜਾਂ ਦੀ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸ਼ੁੱਕਰਵਾਰ ਇਕਪਾਸੜ ਅੰਦਾਜ਼ 'ਚ 8 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਦੇ ਪਲੇਆਫ ਵੱਲ ਮਜ਼ਬੂਤੀ ਨਾਲ ਕਦਮ ਵੱਧਾ ਦਿੱਤਾ। ਮੁੰਬਈ ਦੀ ਟੂਰਨਾਮੈਂਟ 'ਚ ਇਹ ਲਗਾਤਾਰ 5ਵੀਂ ਜਿੱਤ ਹੈ। ਕੋਲਕਾਤਾ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ (ਅਜੇਤੂ 53) ਦੇ ਪਹਿਲੇ ਟੀ-20 ਅਰਧ ਸੈਂਕੜੇ ਅਤੇ ਉਸਦੇ ਨਵੇਂ ਕਪਤਾਨ ਇਯੋਨ ਮੋਰਗਨ (ਅਜੇਤੂ 39) ਦੇ ਨਾਲ 6ਵੇਂ ਵਿਕਟ ਲਈ ਸਿਰਫ 56 ਗੇਂਦਾਂ 'ਚ 87 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਪੰਜ ਵਿਕਟਾਂ 'ਤੇ 148 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਇਹ ਸਕੋਰ ਮੁੰਬਈ ਦੀ ਮਜ਼ਬੂਤ ਟੀਮ ਨੂੰ ਰੋਕਣ ਦੇ ਲਈ ਕਾਫੀ ਨਹੀਂ ਸੀ।
ਮੁੰਬਈ ਨੇ 16.5 ਓਵਰ 'ਚ 2 ਵਿਕਟਾਂ 'ਤੇ 149 ਦੌੜਾਂ ਬਣਾ ਕੇ ਇਸ ਸੈਸ਼ਨ 'ਚ 8 ਮੈਚਾਂ 'ਚ 6ਵੀਂ ਜਿੱਤ ਹਾਸਲ ਕਰ ਲਈ। ਦੂਜੇ ਪਾਸੇ ਕੋਲਕਾਤਾ ਨੂੰ 8 ਮੈਚਾਂ 'ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਇਸ ਜਿੱਤ ਤੋਂ ਬਾਅਦ ਅੰਕ ਸੂਚੀ 'ਚ ਚੋਟੀ 'ਤੇ ਪਹੁੰਚ ਗਈ ਹੈ ਜਦਕਿ ਕੋਲਕਾਤਾ ਅੱਠ ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ।
ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਨੂੰ ਕਪਤਾਨ ਰੋਹਿਤ ਸ਼ਰਮਾ ਅਤੇ ਡੀ ਕੌਕ ਨੇ ਪਹਿਲੇ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕਰ ਟੀਮ ਨੂੰ ਜਿੱਤ ਹਾਸਲ ਕਰਵਾਉਣ 'ਚ ਮਦਦ ਕੀਤੀ। ਰੋਹਿਤ 36 ਗੇਂਦਾਂ 'ਚ ਪੰਜ ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 35 ਦੌੜਾਂ ਬਣਾ ਕੇ ਸ਼ਿਵਮ ਮਾਵੀ ਦੀ ਗੇਂਦ 'ਤੇ ਆਊਟ ਹੋਏ। ਡੀ ਕੌਕ ਨੇ ਸਿਰਫ 44 ਗੇਂਦਾਂ 'ਤੇ 9 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਜੇਤੂ 78 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਸੂਰਯਕੁਮਾਰ ਯਾਦਵ 10 ਦੌੜਾਂ ਬਣਾ ਕੇ ਵਰੁਣ ਚੱਕਰਵਤੀ ਦੀ ਗੇਂਦ 'ਤੇ ਬੋਲਡ ਹੋਏ। ਹਾਰਦਿਕ ਪੰਡਯਾ 11 ਗੇਂਦਾਂ 'ਚ ਤਿੰਨ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 21 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਸਦੀ ਸ਼ੁਰੂਆਤ ਖਰਾਬ ਰਹੀ ਅਤੇ 11ਵੇਂ ਓਵਰ 'ਚ 61 ਦੌੜਾਂ 'ਤੇ 5 ਵਿਕਟਾਂ ਡਿੱਗ ਚੁੱਕੀਆਂ ਸਨ ਪਰ ਕਮਿੰਸ ਅਤੇ ਮੋਰਗਨ ਨੇ ਇਸ ਤੋਂ ਬਾਅਦ ਸ਼ਾਨਦਾਰ ਬੱਲੇਬਾਜ਼ੀ ਕੀਤੀ। ਕਮਿੰਸ ਨੇ 36 ਗੇਂਦਾਂ 'ਤੇ ਅਜੇਤੂ 53 ਦੌੜਾਂ 'ਤੇ ਪੰਜ ਚੌਕੇ ਅਤੇ 2 ਛੱਕੇ ਲਗਾਏ। ਮੋਰਗਨ ਨੇ 29 ਗੇਂਦਾਂ 'ਤੇ ਅਜੇਤੂ 39 ਦੌੜਾਂ 'ਚ 2 ਚੌਕੇ ਅਤੇ 2 ਛੱਕੇ ਲਗਾਏ। ਇਸ ਆਈ. ਪੀ. ਐੱਲ. ਦੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਕਮਿੰਸ ਨੇ ਆਪਣਾ ਪਹਿਲਾ ਟੀ-20 ਅਰਧ ਸੈਂਕੜਾ ਲਗਾਇਆ। ਮੋਰਗਨ ਨੂੰ ਦਿਨੇਸ਼ ਕਾਰਤਿਕ ਦੇ ਕਪਤਾਨੀ ਛੱਡਣ ਦੇ ਕਾਰਨ ਕਪਤਾਨੀ ਮਿਲੀ ਅਤੇ ਉਨ੍ਹਾਂ ਨੇ ਇਸ ਨਵੀਂ ਜ਼ਿੰਮੇਦਾਰੀ ਦੇ ਨਾਲ ਪੂਰਾ ਇਨਸਾਫ ਕੀਤਾ ਪਰ ਆਪਣੀ ਟੀਮ ਨੂੰ ਜਿੱਤਾ ਨਹੀਂ ਸਕੇ। ਦੋਵਾਂ ਬੱਲੇਬਾਜ਼ਾਂ ਨੇ ਆਖਰੀ 2 ਓਵਰਾਂ 'ਚ 35 ਦੌੜਾਂ ਜੋੜੀਆਂ।
ਟੀਮਾਂ ਇਸ ਤਰ੍ਹਾਂ ਹਨ-
ਕੋਲਕਾਤਾ ਨਾਈਟ ਰਾਈਡਰਜ਼- ਦਿਨੇਸ਼ ਕਾਰਤਿਕ, ਇਯੋਨ ਮੋਰਗਨ (ਕਪਤਾਨ), ਨਿਤਿਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿਦੇਸ਼ ਲਾਡ, ਅਲੀ ਖਾਨ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਵਰੁਣ ਚਕਰਵਰਤੀ, ਆਂਦ੍ਰੇ ਰਸੇਲ, ਕ੍ਰਿਸ ਗ੍ਰੀਨ, ਐੱਮ. ਸਿਧਾਰਥ, ਸੁਨੀਲ ਨਾਰਾਇਣਨ, ਨਿਖਿਲ ਨਾਇਕ, ਟਾਮ ਬੇਂਟੋਨ।
ਮੁੰਬਈ ਇੰਡੀਅਨਜ਼ - ਰੋਹਿਤ ਸ਼ਰਮਾ, ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ,ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ,ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।