ਪਾਵਰਪਲੇਅ ਦੀ ਸਭ ਤੋਂ ਮਜ਼ਬੂਤ ਟੀਮ ਬਣੀ ਮੁੰਬਈ, ਗੇਂਦਬਾਜ਼ਾਂ ਨੇ ਕੀਤਾ ਇਹ ਕਮਾਲ

10/16/2020 9:54:41 PM

ਆਬੂ ਧਾਬੀ- ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਮੁੰਬਈ ਦੇ ਤੇਜ਼ ਗੇਂਦਬਾਜ਼ਾਂ ਨੇ ਵਧੀਆ ਸ਼ੁਰੂਆਤ ਕੀਤੀ। ਮੁੰਬਈ ਦੇ ਤੇਜ਼ ਗੇਂਦਬਾਜ਼ਾਂ ਨੇ ਕੇ. ਕੇ. ਆਰ. ਨੂੰ ਸ਼ੁਰੂਆਤੀ ਝਟਕੇ ਦਿੰਦੇ ਹੋਏ ਸਲਾਮੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਦਿੱਤਾ। ਮੁੰਬਈ ਦੇ ਗੇਂਦਬਾਜ਼ਾਂ ਨੇ ਪਾਵਰਪਲੇਅ ਦੇ ਦੌਰਾਨ ਬਹੁਤ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ ਅਤੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਤੋਂ ਵੀ ਰੋਕਿਆ ਹੈ। ਆਈ. ਪੀ. ਐੱਲ. 'ਚ ਮੁੰਬਈ ਦੇ ਤੇਜ਼ ਗੇਂਦਬਾਜ਼ਾਂ ਦੀ ਔਸਤ ਸਭ ਤੋਂ ਵਧੀਆ ਅਤੇ ਵਿਕਟ ਹਾਸਲ ਕਰਨ ਦੇ ਮਾਮਲੇ 'ਚ ਵੀ ਪਹਿਲੇ ਸਥਾਨ 'ਤੇ ਹੈ। ਦੇਖੋ ਅੰਕੜੇ-
ਆਈ. ਪੀ. ਐੱਲ. 2020 'ਚ ਸਭ ਤੋਂ ਵਧੀਆ ਗੇਂਦਬਾਜ਼ੀ ਔਸਤ

23.33 ਮੁੰਬਈ- ਵਿਕਟਾਂ 12
28.08 ਹੈਦਰਾਬਾਦ- ਵਿਕਟਾਂ 12
32.11 ਪੰਜਾਬ- ਵਿਕਟਾਂ 9
48.86 ਰਾਜਸਥਾਨ - ਵਿਕਟਾਂ 7
51. 60 ਦਿੱਲੀ- ਵਿਕਟਾਂ 5
53.40  ਕੋਲਕਾਤਾ- ਵਿਕਟਾਂ 5
58.33 ਚੇਨਈ- ਵਿਕਟਾਂ 6
ਵਿਕਟ ਹਾਸਲ ਕਰਨ ਦੇ ਮਾਮਲੇ 'ਚ ਵੀ ਮੁੰਬਈ ਦੇ ਤੇਜ਼ ਗੇਂਦਬਾਜ਼ ਸਭ ਤੋਂ ਅੱਗੇ ਹਨ। ਮੁੰਬਈ ਇੰਡੀਅਨ ਦੇ ਗੇਂਦਬਾਜ਼ਾਂ ਨੇ ਹੁਣ ਤੱਕ ਪਾਵਰਪਲੇਅ ਦੇ ਦੌਰਾਨ 12 ਵਿਕਟਾਂ ਹਾਸਲ ਕੀਤੀਆਂ ਹਨ। ਹੈਦਰਾਬਾਦ ਦੇ ਤੇਜ਼ ਗੇਂਦਬਾਜ਼ਾਂ ਨੇ ਵੀ 12 ਵਿਕਟਾਂ ਹਾਸਲ ਕੀਤੀਆਂ ਹਨ ਪਰ ਉਸ ਨੇ  ਮੁੰਬਈ ਦੇ ਮੁਕਾਬਲੇ ਜ਼ਿਆਦਾ ਦੌੜਾਂ ਦਿੱਤੀਆਂ ਹਨ।


Gurdeep Singh

Content Editor

Related News