ਮੋਨਿਕਾ ਨੇ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗ਼ਾ ਜੇਤੂ ਨੂੰ ਹਰਾ ਕੇ ਕੀਤਾ ਉਲਟਫੇਰ

Tuesday, Apr 05, 2022 - 03:49 PM (IST)

ਮੋਨਿਕਾ ਨੇ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗ਼ਾ ਜੇਤੂ ਨੂੰ ਹਰਾ ਕੇ ਕੀਤਾ ਉਲਟਫੇਰ

ਨਵੀਂ ਦਿੱਲੀ- ਮੁੱਕੇਬਾਜ਼ ਮੋਨਿਕਾ (48 ਕਿਲੋਗ੍ਰਾਮ) ਨੇ ਇੱਥੇ ਥਾਈਲੈਂਡ 'ਚ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗ਼ਾ ਜੇਤੂ ਜੋਸੀ ਗਾਬੁਕੋ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਦੋ ਹੋਰ ਭਾਰਤੀਆਂ ਦੇ ਨਾਲ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਆਸ਼ੀਸ਼ ਕੁਮਾਰ (81 ਕਿਲੋਗ੍ਰਾਮ) ਤੇ ਮਨੀਸ਼ਾ (57 ਕਿਲੋਗ੍ਰਾਮ) ਦੋ ਹੋਰ ਭਾਰਤੀ ਮੁੱਕੇਬਾਜ਼ ਹਨ ਜਿਨ੍ਹਾਂ ਨੇ ਆਪਣੇ ਥਾਈ ਮੁਕਾਬਲੇਬਾਜ਼ ਦੇ ਖ਼ਿਲਾਫ਼ ਉਲਟ ਹਾਲਾਤ 'ਚ ਜਿੱਤ ਦਰਜ ਕਰਕੇ ਆਖ਼ਰੀ ਚਾਰ 'ਚ ਪ੍ਰਵੇਸ਼ ਕੀਤਾ।

ਮੋਨਿਕਾ ਨੇ ਗਾਬੁਕੋ ਨੂੰ 4-1 ਨਾਲ ਹਰਾਇਆ ਜੋ 2012 ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤੇ 2008 ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗ਼ਾ ਜਿੱਤ ਚੁੱਕੀ ਹੈ। ਹੁਣ ਉਨ੍ਹਾਂ ਦਾ ਸਾਹਮਣਾ ਵੀਅਤਨਾਮ ਦੀ ਟ੍ਰਿੰਹ ਥਿ ਡਿਏਮ ਕਿਯੂ ਨਾਲ ਹੋਵੇਗਾ ਜਿਨ੍ਹਾਂ ਨੂੰ ਪਿਛਲੇ ਦੌਰ 'ਚ ਬਾਈ ਮਿਲੀ ਸੀ। ਟੋਕੀਓ ਓਲੰਪਿਕ ਦੇ ਬਾਅਦ ਕੌਮਾਂਤਰੀ ਟੂਰਨਾਮੈਂਟ ਖੇਡ ਰਹੇ ਪਿਛਲੇ ਪੜਾਅ ਦੇ ਸੋਨ ਤਮਗ਼ਾ ਜੇਤੂ ਆਸ਼ੀਸ਼ ਨੇ ਸਥਾਨਕ ਮੁੱਕੇਬਾਜ਼ ਐਫੀਸਿਟ ਖਾਨਖੋਕਰਹੂਏਯਾ 'ਤੇ 5-0 ਨਾਲ ਜਿੱਤ ਹਾਸਲ ਕੀਤੀ। 

ਹੁਣ ਉਹ ਸੈਮੀਫਾਈਨਲ 'ਚ ਮਾਈਖੇਲ ਰੋਬਰਟ ਮੁਸਕਿਟਾ ਨਾਲ ਭਿੜਨਗੇ। ਮਨੀਸ਼ਾ ਲਈ ਰਿੰਗ 'ਚ ਚੰਗਾ ਦਿਨ ਰਿਹਾ ਜਿਨ੍ਹਾਂ ਨੇ ਹਾਲ ਹੀ 'ਚ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ ਦੇ ਲਈ ਕੁਆਲੀਫਾਈ ਕੀਤਾ ਹੈ। ਉਨ੍ਹਾਂ ਨੇ ਦੋ ਵਾਰ ਦੀ ਯੁਵਾ ਏਸ਼ੀਆਈ ਚੈਂਪੀਅਨ ਥਾਈਲੈਂਡ ਦੀ ਪੋਰਨਟਿਪ ਬੁਆਪਾ ਨੂੰ 57 ਕਿਲੋਗ੍ਰਾਮ ਦੇ ਕੁਆਰਟਰ ਫਾਈਨਲ 'ਚ 3-2 ਨਲ ਹਰਾਇਆ। ਹਾਲਾਂਕਿ ਰੇਨੂ (54 ਕਿਲੋਗ੍ਰਾਮ) ਤੇ ਮੋਨਿਕਾ (63 ਕਿਲੋਗ੍ਰਾਮ) ਆਪਣੇ ਸ਼ੁਰੂਆਤੀ ਦੌਰ ਦੇ ਮੁਕਾਬਲੇ ਹਾਰ ਗਈਆਂ।


author

Tarsem Singh

Content Editor

Related News