ਯੁਵੀ ਦੇ ਪਿਤਾ ਨੇ ਲਾਏ ਸਨ ਧੋਨੀ ’ਤੇ ਪੱਖਪਾਤ ਦੇ ਦੋਸ਼, ਹੁਣ ਇਸ ਭਾਰਤੀ ਦਿੱਗਜ ਨੇ ਦਿੱਤਾ ਜਵਾਬ

05/17/2020 2:18:22 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ ਨੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਦੇ ਪਿਤਾ ਦੇ ਉਨਾਂ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਮਹਿੰਦਰ ਸਿੰਘ ਧੋਨੀ ਟੀਮ ਚੋਣ ’ਚ ਪੱਖਪਾਤੀ ਸਨ। ਆਪਣੀ ਕਪਤਾਨੀ ’ਚ ਭਾਰਤ ਨੂੰ ਪਹਿਲਾ ਅੰਡਰ-19 ਵਿਸ਼ਵ ਕੱਪ ਦਿਵਾਉਣ ਵਾਲੇ ਮੁਹੰਮਦ ਕੈਫ ਨੇ ਸ਼ਨੀਵਾਰ ਨੂੰ ਹੈਲੋ ਐਪ ’ਤੇ ਇਕ ਲਾਈਵ ਸੈਸ਼ਨ ’ਚ ਹਿੱਸਾ ਲਿਆ।PunjabKesari

ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵਲੋਂ ਲਗਾਏ ਗਏ ਦੋਸ਼ਾਂ ਦੇ ਬਾਰੇ ’ਚ ਜਦੋਂ 39 ਸਾਲਾ ਕੈਫ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ, ਮੈਨੂੰ ਨਹੀਂ ਲਗਦਾ ਕਿ ਯੁਵੀ ਦੇ ਪਿਤਾ ਵਲੋਂ ਲਾਏ ਗਏ ਦੋਸ਼ ਸਹੀ ਹਨ। ”ਯੁਵਰਾਜ ਸਿੰਘ ਛੋਟੇ ਫਾਰਮੈਟ ਦੇ ਚੈਂਪੀਅਨ ਖਿਡਾਰੀ ਹਨ, ਉਨ੍ਹਾਂ ਨੂੰ ਕੁਝ ਹੋਰ ਮੌਕੇ ਮਿਲਣੇ ਚਾਹੀਦੇ ਸਨ ਪਰ ਭਾਰਤ ’ਚ ਜਦ ਕੋਈ ਖਿਡਾਰੀ ਫਾਰਮ ’ਚ ਨਹੀਂ ਰਹਿ ਜਾਂਦਾ ਹੈ ਅਤੇ ਕੁਝ ਮੈਚਾਂ ’ਚ ਖ਼ਰਾਬ ਪ੍ਰਦਰਸ਼ਨ ਕਰਦਾ ਹੈ, ਤਾਂ ਉਸ ਦੇ ਲਈ ਟੀਮ ’ਚ ਆਪਣੀ ਜਗ੍ਹਾ ਬਣਾਏ ਰੱਖਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ, ‘ਕਈ ਪ੍ਰਤੀਭਾਸ਼ਾਲੀ ਖਿਡਾਰੀ ਟੀਮ ’ਚ ਜਗ੍ਹਾ ਬਣਾਉਣ ਅਤੇ ਇੰਤਜ਼ਾਰ ਕਰਨ ਲਈ ਬੇਤਾਬ ਹਨ। ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਖਿਡਾਰੀ ਕੀ ਹੈ, ਫਾਰਮ ਗੁਆਉਣ ਤੋਂ ਬਾਅਦ ਟੀਮ ’ਚ ਆਪਣੇ ਆਪ ਨੂੰ ਬਚਾਉਣਾ ਉਸ ਦੇ ਲਈ ਬਹੁਤ ਮੁਸ਼ਕਿਲ ਹੈ।

PunjabKesari

ਮੱਧ ਕ੍ਰਮ ਦੇ ਬੱਲੇਬਾਜ਼, ਜੋ ਨੈਟਵੇਸਟ ਸੀਰੀਜ਼-2002 ਦੇ ਇਸ ਨਾਇਕ ਨੇ ਕਿਹਾ, ‘ਧੋਨੀ ’ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਹ ਸਫੇਦ ਗੇਂਦ ਦੀ ਕ੍ਰਿਕਟ ’ਚ ਸਭ ਤੋਂ ਸਫਲ ਕਪਤਾਨ ਹਨ ਅਤੇ ਇਸ ਲਈ ਉਨ੍ਹਾਂ ਨੂੰ ਆਪਣੀ ਟੀਮ ਚੁਣਨ ਦੀ ਥੋੜ੍ਹੀ ਆਜ਼ਾਦੀ ਚਾਹੀਦੀ ਹੈ। ਜਦੋਂ ਤੁਸੀਂ ਅਸਫਲ ਹੁੰਦੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਸਵਾਲ ਕਰ ਸਕਦੇ ਹੋ ਪਰ ਉਨ੍ਹਾਂ ਦਾ ਰਿਕਾਰਡ ਚੰਗਾ ਹੈ। ਧੋਨੀ ਨੇ ਭਾਰਤ ਲਈ ਕਈ ਟਰਾਫੀਆਂ ਜਿੱਤੀਆਂ ਹਨ। ਇਸ ਕਾਰਨ ਚੋਣਕਾਰ ਉਨ੍ਹਾਂ ਨੂੰ ਆਜ਼ਾਦੀ ਦੇਣਗੇ ਅਤੇ ਉਨ੍ਹਾਂ ਦੇ ਸ਼ਬਦਾਂ, ਸਲਾਹਾਂ ਦਾ ਸਨਮਾਨ ਕਰਣਗੇ। ਤੁਸੀਂ ਇਸ ਨੂੰ ਪੱਖਪਾਤ ਨਹੀਂ ਕਹਿ ਸਕਦੇ।


Davinder Singh

Content Editor

Related News